ਪਾਕਿ ਸੇਵਾਮੁਕਤ ਮੇਜਰ ਨੂੰ ਸ਼ਕਤੀਆਂ ਦੀ ਦੁਰਵਰਤੋਂ ਮਾਮਲੇ ''ਚ ਉਮਰ ਕੈਦ
Tuesday, Aug 20, 2019 - 08:25 PM (IST)

ਇਸਲਾਮਾਬਾਦ— ਪਾਕਿਸਤਾਨੀ ਫੌਜ ਨੇ ਮੇਜਰ ਰੈਂਕ ਦੇ ਇਕ ਸੇਵਾਮੁਕਤ ਅਧਿਕਾਰੀ ਨੂੰ ਸ਼ਕਤੀਆਂ ਦੀ ਦੁਰਵਰਤੋਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੌਜੀ ਅਦਾਲਤ ਦੇ ਫੈਸਲੇ 'ਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਮੁਹਰ ਲੱਗਣ ਤੋਂ ਬਾਅਦ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ। ਮੇਜਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ।
ਫੌਜ ਦੀ ਮੀਡੀਆ ਇਕਾਈ ਇੰਟਰ-ਸਰਵਿਸ ਪਬਲਿਕ ਰਿਲੇਸ਼ਨ ਦੇ ਬਿਆਨ ਮੁਤਾਬਕ ਮੇਜਰ ਦੇ ਖਿਲਾਫ 'ਫੀਲਡ ਜਨਰਲ ਕੋਰਟ ਮਾਰਸ਼ਨ' 'ਚ ਮੁਕੱਦਮਾ ਚੱਲਿਆ, ਜਿਸ ਨੇ ਅਧਿਕਾਰੀ ਨੂੰ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ੀ ਪਾਇਆ। ਬਿਆਨ 'ਚ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਦਿੱਤੇ ਬਿਨਾਂ ਕਿਹਾ ਗਿਆ ਕਿ ਆਪਣੀ ਸੰਸਥਾਗਤ ਜਵਾਬਦੇਹੀ ਪ੍ਰਣਾਲੀ ਦਾ ਪਾਲਣ ਕਰਦਿਆਂ ਪਾਕਿਸਤਾਨੀ ਫੌਜ ਨੇ ਅਧਿਕਾਰੀ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਤੇ ਉਮਰ ਕੈਦ ਲਈ ਉਸ ਨੂੰ ਜੇਲ ਭੇਜ ਦਿੱਤਾ।