ਪ੍ਰੇਮੀ ਨੇ ਪਹਿਨਾਈ 3 ਅਰਬ ਦੀ ਅੰਗੂਠੀ, ਦੇਖਦੇ ਰਹਿ ਗਏ ਲੋਕ

Sunday, Dec 31, 2017 - 11:09 AM (IST)

ਪ੍ਰੇਮੀ ਨੇ ਪਹਿਨਾਈ 3 ਅਰਬ ਦੀ ਅੰਗੂਠੀ, ਦੇਖਦੇ ਰਹਿ ਗਏ ਲੋਕ

ਨਿਊਯਾਰਕ (ਬਿਊਰੋ)— ਰਾਜਕੁਮਾਰੀ ਦੀਆਂ ਕਹਾਣੀਆਂ ਸਿਰਫ ਕਿਤਾਬਾਂ ਵਿਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ ਵਿਚ ਹੀ ਦੇਖਣ-ਸੁਨਣ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਰਾਜਕੁਰਮਾਰੀ ਬਾਰੇ ਦੱਸ ਰਹੇ ਹਾਂ, ਜਿਸ ਦੀ ਹਾਲ ਹੀ ਵਿਚ ਕੁੜਮਾਈ ਹੋਈ ਹੈ। 24 ਸਾਲਾ ਅਲੈਕਸਾ ਡੇਲ ਦੀ ਅਸਲ ਜ਼ਿੰਦਗੀ ਕਿਸੇ ਰਾਜਕੁਮਾਰੀ ਨਾਲੋਂ ਘੱਟ ਨਹੀਂ ਹੈ। ਸ਼ਾਨਦਾਰ ਜ਼ਿੰਦਗੀ ਜਿਉਣ ਵਾਲੀ ਅਲੈਕਸਾ ਜਲਦੀ ਹੀ ਰਿਅਲ ਅਸਟੇਟ ਇਨਵੈਸਟਰ ਰੇਫਿਓ ਨਾਲ ਵਿਆਹ ਕਰਨ ਜਾ ਰਹੀ ਹੈ। ਉਹ ਡੇਲ ਤਕਨਾਲੋਜੀ ਕੰਪਨੀ ਦੇ ਸੀ. ਈ. ਓ. ਮਾਇਕਲ ਡੇਲ ਦੀ ਬੇਟੀ ਹੈ। ਇਹ ਕੰਪਨੀ ਡੇਲ ਕੰਪਿਊਟਰ ਬਣਾਉਂਦੀ ਹੈ। 

PunjabKesari
ਮਾਇਕਲ ਦੀ ਕੁੱਲ ਸੰਪੱਤੀ ਕਰੀਬ 1.53 ਲੱਖ ਕਰੋੜ ਰੁਪਏ ਹੈ ਅਤੇ ਉਨ੍ਹਾਂ ਦਾ ਨਾਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੈ। ਖੁਦ ਅਲੈਕਸਾ ਇਕ ਬਿਜਨਸ ਡਿਵੈਲਪਮੈਂਟ ਰਣਨੀਤਕ ਦੇ ਤੌਰ 'ਤੇ ਬੀਤੇ 4 ਸਾਲਾਂ ਤੋਂ ਇਕ ਸਟਾਰਟਅੱਪ ਕੰਪਨੀ ਵਿਚ ਕੰਮ ਕਰ ਰਹੀ ਹੈ। ਉੱਥੇ ਇਕ ਸਾਲ ਤੋਂ ਉਸ ਦੇ ਬੁਆਏਫਰੈਂਡ ਅਤੇ ਹੁਣ ਮੰਗੇਤਰ ਹੈਰੀਸਨ ਵੀ ਉਸ ਨਾਲੋਂ ਘੱਟ ਨਹੀਂ ਹਨ। ਹੈਰੀਸਨ ਦੇ ਪਿਤਾ ਦੁਨੀਆ ਦੇ ਅਮੀਰਾਂ ਵਿਅਕਤੀਆਂ ਵਿਚੋਂ 37ਵੇਂ ਨੰਬਰ 'ਤੇ ਹਨ ਅਤੇ ਉਹ ਇਸ ਰਿਸ਼ਤੇ ਨਾਲ ਬਹੁਤ ਖੁਸ਼ ਹਨ।
ਅਰਬਾਂ ਦੀ ਬਣਵਾਈ ਕੁੜਮਾਈ ਦੀ ਅੰਗੂਠੀ

PunjabKesari
ਜ਼ਾਹਰ ਹੈ ਕਿ ਅਜਿਹੀ ਸ਼ਹਿਜਾਦੀ ਜਿਹੀ ਲੜਕੀ ਨੂੰ ਕੁੜਮਾਈ ਦੀ ਅੰਗੂਠੀ ਵੀ ਸ਼ਾਨਦਾਰ ਹੀ ਮਿਲਣੀ ਸੀ। ਇਹ ਅੰਗੂਠੀ ਇੰਨੀ ਮਹਿੰਗੀ ਹੋਵੇਗੀ, ਸ਼ਾਇਦ ਉਸ ਨੇ ਵੀ ਨਹੀਂ ਸੋਚਿਆ ਹੋਵੇਗਾ। ਹੈਰੀਸਨ ਨੇ ਕ੍ਰਿਸਮਸ ਦੇ ਦੋ ਦਿਨ ਬਾਅਦ ਹਵਾਈ ਦੇ ਕੋਨਾ ਬੀਚ 'ਤੇ ਇਕ ਰੋਮਾਂਟਿਕ ਮਾਹੌਲ ਵਿਚ ਇਹ ਅਨਮੋਲ ਅੰਗੂਠੀ ਪਾ ਕੇ ਅਲੈਕਸਾ ਨਾਲ ਕੁੜਮਾਈ ਕੀਤੀ। ਇਸ ਅੰਗੂਠੀ ਵਿਚ 12 ਕੈਰਟ ਦਾ ਬਹੁਤ ਖੂਬਸੂਰਤ ਹੀਰਾ ਜੜਿਆ ਹੋਇਆ ਹੈ ਅਤੇ ਇਸ ਅੰਗੂਠੀ ਦੀ ਕੀਮਤ 3 ਅਰਬ ਡਾਲਰ ਹੈ। ਖੁਦ ਅਲੈਕਸਾ ਨੇ ਇਸ ਖੂਬਸੂਰਤ ਅੰਗੂਠੀ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਸਾਈਟਸ 'ਤੇ ਸਾਂਝੀਆਂ ਕੀਤੀਆਂ ਹਨ।
ਅਲੈਕਸਾ ਦੀ ਜ਼ਿੰਦਗੀ

PunjabKesari
ਇਕ ਸਟਾਰਟ ਅੱਪ ਕੰਪਨੀ ਵਿਚ ਕੰਮ ਕਰ ਰਹੀ ਅਲੈਕਸਾ ਆਪਣੇ ਮਾਪਿਆਂ ਦੀ ਚੈਰਿਟੀ ਸੰਸਥਾ ਵਿਚ ਵੀ ਸਹਿਯੋਗ ਕਰਦੀ ਹੈ। ਹਾਲ ਹੀ ਵਿਚ ਇਸ ਕੰਪਨੀ ਨੇ ਟੈਕਸਾਸ ਦੇ ਇਕ ਮੁੜ ਵਸੇਬਾ ਪ੍ਰੋਗਰਾਮ ਵਿਚ 36 ਮਿਲੀਅਨ ਡਾਲਰ ਦਾਨ ਕੀਤੇ ਸਨ। ਅਲੈਕਸਾ ਦਾ ਬਚਪਨ ਇਕ ਸ਼ਾਨਦਾਰ ਘਰ ਵਿਚ ਬਿਤਿਆ ਹੈ। ਅਲੈਕਸਾ ਨੂੰ ਲਗਜ਼ਰੀ ਲਾਈਫ ਜਿਉਣ ਦੀ ਆਦਤ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਮਹਿੰਗੇ ਕੱਪੜਿਆਂ ਦੀ ਸ਼ੁਕੀਨ ਹੈ ਅਤੇ ਅਕਸਰ ਵਿਦੇਸ਼ੀ ਯਾਤਰਾ ਕਰਦੀ ਰਹਿੰਦੀ ਹੈ। ਅਮਰੀਕਾ ਦੇ ਟੈਕਸਾਸ ਵਿਚ ਕਰੀਬ 33 ਹਜ਼ਾਰ ਵਰਗ ਫੁੱਟ 'ਤੇ ਬਣੇ ਇਕ ਘਰ ਵਿਚ ਡੇਲ ਪਰਿਵਾਰ ਰਹਿੰਦਾ ਹੈ। ਇਸ ਘਰ ਦਾ ਨਾਂ 'ਦੀ ਕੈਸਲ' ਹੈ। ਅਲੈਕਸਾ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। 

PunjabKesari
ਤਸਵੀਰ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਉਸ ਦੀਆਂ ਤਸਵੀਰਾਂ ਅਕਸਰ ਨਜ਼ਰ ਆਉਂਦੀਆਂ ਹਨ।  ਉੱਥੇ ਟਿੰਡਰ ਦੀ ਸੀ. ਈ. ਓ. ਨੂੰ ਡੇਟ ਕਰ  ਚੁੱਕੇ ਹੈਰੀਸਨ ਲੋ ਪ੍ਰੋਫਾਈਲ ਰਹਿਣਾ ਪਸੰਦ ਕਰਦੇ ਹਨ। ਬੀਤੇ ਦਿਨੀਂ ਉਹ ਚਰਚਾ ਵਿਚ ਉਦੋਂ ਆਏ, ਜਦੋਂ ਉਨ੍ਹਾਂ ਨੇ ਹਾਲੀਵੁੱਡ ਵਿਚ ਆਪਣੀ ਇਕ ਕੀਮਤੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਬ੍ਰਿਟਿਸ਼ ਗੀਤਕਾਰ, ਅਦਾਕਾਰ ਅਤੇ ਟੈਲੀਵਿਜ਼ਨ ਸ਼ੋਅ ਪ੍ਰੈਸੈਂਟਰ ਕੇਲੀ ਓਸਬੋਰਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ।


Related News