ਕੋਰੋਨਾ ਦੀ ਮਾਰ ਦੇ ਬਾਵਜੂਦ ਬ੍ਰਿਟੇਨ ''ਚ ਆਮ ਹੋਣ ਲੱਗੀ ਜ਼ਿੰਦਗੀ

05/19/2020 2:38:53 PM

ਲੰਡਨ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਵਿਚਾਲੇ ਪਾਬੰਦੀਆਂ ਵਿਚ ਦਿੱਤੀ ਗਈ ਛੋਟ ਤੋਂ ਬਾਅਦ ਹੁਣ ਲੋਕ ਕੰਮ 'ਤੇ ਵਾਪਸ ਪਰਤਣ ਲੱਗੇ ਹਨ। ਹਾਲਾਂਕਿ ਅਜੇ ਰੇਲ ਯਾਤਰੀਆਂ 'ਤੇ ਪਾਬੰਦੀ ਜਾਰੀ ਹੈ ਤੇ ਬਿਨਾਂ ਸੀਟ ਵਾਲੇ ਰਿਜ਼ਰਵੇਸ਼ਨ ਵਾਲੇ ਲੋਕਾਂ ਨੂੰ ਟਰੇਨ ਵਿਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ।

PunjabKesari
ਬ੍ਰਿਟੇਨ ਵਿਚ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਹਰ ਥਾਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਵਾਇਆ ਜਾ ਰਿਹਾ ਹੈ, ਜਿਸ ਦੇ ਕਾਰਣ ਰੇਲਵੇ ਸਟੇਸ਼ਨਾਂ 'ਤੇ ਪੁਲਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਪੁਲਸ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਭੀੜ ਭਰੇ ਇਲਾਕਿਆਂ ਵਿਚ ਇਸ ਲਈ ਤਾਇਨਾਤ ਹਨ ਤਾਂਕਿ ਕਿਸੇ ਉਲਟ ਹਾਲਾਤ ਦੇ ਵੇਲੇ ਆਸਾਨੀ ਨਾਲ ਨਿਪਟਿਆ ਜਾ ਸਕੇ। ਪਾਬੰਦੀਆਂ ਵਿਚ ਮਿਲੀ ਛੋਟ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰਾਂ ਤੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ।

PunjabKesari
ਇੰਗਲੈਂਡ ਵਿਚ ਛੋਟ ਦੇ ਪਹਿਲੇ ਹਫਤੇ ਵਿਚ ਲੋਕ ਸਨਬਾਥ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ, ਬਾਹਰ ਪਿਕਨਿਕ ਮਨਾਉਣ ਨਿਕਲ ਪਏ, ਜਿਸ ਨਾਲ ਉਥੇ ਪਬਲਿਕ ਟ੍ਰਾਂਸਪੋਰਟ ਦੀ ਮੰਗ ਹੋਰ ਵਧ ਗਈ। ਹਾਲਾਂਕਿ ਸਾਰੇ ਯਾਤਰੀਆਂ ਨੂੰ ਤਕਰੀਬਨ ਦੋ ਮੀਟਰ ਦੀ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ।

PunjabKesari
ਰੇਲਵੇ ਨੈੱਟਵਰਕ ਦੇ ਮੁੱਖ ਕਾਰਜਕਾਰੀ ਸਰ ਪੀਟਰ ਹੈਂਡੀ ਨੇ ਕਿਹਾ ਕਿ ਯਾਤਰੀਆਂ ਨੂੰ ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ ਤੇ ਸਾਡੇ ਵਲੋਂ ਵੀ ਰੇਲਵੇ 'ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂਕਿ ਰੇਲਵੇ ਪੂਰੀ ਤਰ੍ਹਾਂ ਨਾ ਭਰ ਜਾਵੇ। ਉਹਨਾਂ ਕਿਹਾ ਕਿ ਰੇਲਵੇ ਕਰਮਚਾਰੀਆਂ ਨੂੰ ਕਿਸੇ ਐਮਰਜੰਸੀ ਹਾਲਾਤ ਤੋਂ ਨਿਪਟਣ ਲਈ ਸਿਖਲਾਈ ਦਿੱਤੀ ਗਈ ਹੈ।


Baljit Singh

Content Editor

Related News