ਲੀਬੀਆ 'ਚ ਯੁੱਧ ਜਿਹੇ ਹਾਲਾਤ, ਸੁਸ਼ਮਾ ਸਵਰਾਜ ਨੇ ਟਵੀਟ ਕਰ ਦਿੱਤੀ ਜਾਣਕਾਰੀ

Sunday, Apr 07, 2019 - 11:49 AM (IST)

ਲੀਬੀਆ 'ਚ ਯੁੱਧ ਜਿਹੇ ਹਾਲਾਤ, ਸੁਸ਼ਮਾ ਸਵਰਾਜ ਨੇ ਟਵੀਟ ਕਰ ਦਿੱਤੀ ਜਾਣਕਾਰੀ

ਤ੍ਰਿਪੋਲੀ (ਬਿਊਰੋ)— ਲੀਬੀਆ ਵਿਚ ਇਕ ਵਾਰ ਫਿਰ ਯੁੱਧ ਜਿਹੇ ਹਾਲਾਤ ਬਣ ਗਏ ਹਨ। ਰਾਜਧਾਨੀ ਤ੍ਰਿਪੋਲੀ ਵਿਚ ਲੜਾਈ ਚੱਲ ਰਹੀ ਹੈ। ਟਿਊਨੀਸ਼ੀਆ ਵਿਚ ਸਥਿਤ ਭਾਰਤੀ ਦੂਤਘਰ ਦੀ ਸੁਰੱਖਿਆ ਵਿਚ ਤਾਇਨਾਤ 15 ਸੀ.ਆਰ.ਪੀ.ਐੱਫ. ਦੇ ਜੱਥੇ ਨੂੰ ਉੱਥੋਂ ਹਟਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ। 

 

ਸੁਸ਼ਮਾ ਸਵਰਾਜ ਨੇ ਟਵੀਟ ਕਰਦਿਆਂ ਲਿਖਿਆ,''ਲੀਬੀਆ ਵਿਚ ਸਥਿਤੀ ਇਕਦਮ ਬਦਤਰ ਹੋ ਗਈ ਹੈ। ਤ੍ਰਿਪੋਲੀ ਵਿਚ ਲੜਾਈ ਚੱਲ ਰਹੀ ਹੈ। ਟਿਊਨੀਸ਼ੀਆ ਵਿਚ ਸਥਿਤ ਭਾਰਤੀ ਦੂਤਘਰ ਨੇ 15 ਸੀ.ਆਰ.ਪੀ.ਐੱਫ. ਦੇ ਪੂਰੇ ਜੱਥੇ ਨੂੰ ਉੱਥੋਂ ਕੱਢ ਲਿਆ ਗਿਆ ਹੈ। ਟਿਊਨੀਸ਼ੀਆ ਵਿਚ ਮੌਜੂਦ ਭਾਰਤੀ ਦੂਤਘਰ ਵੱਲੋਂ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕਰਦੀ ਹਾਂ।'' 

 

ਸੁਸ਼ਮਾ ਦੇ ਇਸ ਟਵੀਟ ਦੇ ਬਾਅਦ ਜਾਵਿਦ ਇਕਬਾਲ ਨਾਮ ਦੇ ਯੂਜ਼ਰ ਨੇ ਸਵਾਲ ਪੁੱਛਿਆ। ਉਨ੍ਹਾਂ ਨੇ ਪੁੱਛਿਆ,''ਮੈਂ ਤੁਹਾਡੀ ਪੋਸਟ ਦਾ ਮਤਲਬ ਨਹੀਂ ਸਮਝਿਆ। ਟਿਊਨੀਸ਼ੀਆ ਦਾ ਤ੍ਰਿਪੋਲਾ ਵਿਚ ਹੋ ਰਹੀ ਲੜਾਈ ਨਾਲ ਕੀ ਸਬੰਧ ਹੈ ਕਿਉਂਕਿ ਟਿਊਨੀਸ਼ੀਆ ਉਹ ਦੇਸ਼ ਹੈ ਜਿਸ ਦੀ ਸਰਹੱਦ ਲੀਬੀਆ ਨਾਲ ਲੱਗਦੀ ਹੈ।''

 

ਆਪਣੇ ਦੂਜੇ ਟਵੀਟ ਵਿਚ ਸੁਸ਼ਮਾ ਨੇ ਕਿਹਾ,''ਟਿਊਨੀਸ਼ੀਆ ਵਿਚ ਭਾਰਤੀ ਰਾਜਦੂਤ ਕੋਲ ਲੀਬੀਆ ਦਾ ਸਮਕਾਲੀ ਚਾਰਜ ਹੈ। ਸੀ.ਆਰ.ਪੀ.ਐੱਫ. ਦੇ ਸਮੂਹ ਨੂੰ ਤ੍ਰਿਪੋਲੀ ਵਿਚ ਪੀਸ ਕੀਪਿੰਗ ਫੋਰਸ (ਸ਼ਾਂਤੀ ਸੇਵਾ) ਦੇ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ।''


author

Vandana

Content Editor

Related News