''ਲੀਬੀਆ ''ਚ ਰਾਜਨੀਤਕ ਸੰਕਟ ਦੇ ਹੱਲ ਲਈ ਸਾਰੇ ਦਲਾਂ ਦੀ ਭਾਗੀਦਾਰੀ ਜ਼ਰੂਰੀ''

03/20/2019 10:05:14 AM

ਤ੍ਰਿਪੋਲੀ, (ਭਾਸ਼ਾ)— ਸੰਯੁਕਤ ਰਾਸ਼ਟਰ ਸਮਰਥਿਤ ਲੀਬੀਆ ਦੇ ਪ੍ਰਧਾਨ ਮੰਤਰੀ ਫਿਆਜ ਸਿਰਾਜ ਨੇ ਦੇਸ਼ 'ਚ ਜਾਰੀ ਰਾਜਨੀਤਕ ਸੰਕਟ ਦੇ ਹੱਲ ਦੇ ਮੱਦੇਨਜ਼ਰ ਇਕ ਬੈਠਕ 'ਚ ਹਿੱਸਾ ਲੈਣ ਲਈ ਸਾਰੇ ਰਾਜਨੀਤਕ ਦਲਾਂ ਨੂੰ ਸੱਦਾ ਦਿੱਤਾ ਹੈ। ਸਿਰਾਜ ਨੇ ਇਹ ਟਿੱਪਣੀ ਅਮਰੀਕੀ ਫੌਜ ਦੀ ਅਫਰੀਕੀ ਕਮਾਨ ਦੇ ਕਮਾਂਡਰ ਥਾਮਸ ਵਾਲਡਹਾਸਰ ਅਤੇ ਲੀਬੀਆਈ ਮਾਮਲਿਆਂ ਦੇ ਅਮਰੀਕੀ ਪੀਟਰ ਬੋਡ ਨਾਲ ਮੰਗਲਵਾਰ ਨੂੰ ਆਯੋਜਿਤ ਇਕ ਬੈਠਕ ਦੌਰਾਨ ਕੀਤੀ।

ਲੀਬੀਆਈ ਪ੍ਰਧਾਨ ਮੰਤਰੀ ਦੇ ਸੂਚਨਾ ਦਫਤਰ ਵਲੋਂ ਜਾਰੀ ਇੰਟਰਵੀਊ ਮੁਤਾਬਕ ਪ੍ਰਧਾਨ ਮੰਤਰੀ ਸਿਰਾਜ ਨੇ ਲੀਬੀਆ ਦੇ ਸਾਰੇ ਮੁੱਖ ਰਾਜਨੀਤਕ ਦਲਾਂ ਨਾਲ ਬੈਠਕਾਂ ਦੇ ਮਾਧਿਅਮ ਨਾਲ ਰਾਸ਼ਟਰੀ ਸਹਿਮਤੀ ਪ੍ਰਾਪਤ ਕਰਨ ਦੀ ਦਿਸ਼ਾ 'ਚ ਆਪਣੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਮਰੀਕੀ ਪ੍ਰਤੀਨਿਧੀਆਂ ਨਾਲ ਚਰਚਾ ਕੀਤੀ। ਸਿਰਾਜ ਨੇ ਲੀਬੀਆ 'ਚ ਨਾਗਰਿਕ ਅਧਿਕਾਰਾਂ ਅਤੇ ਦੇਸ਼ ਦੀ ਫੌਜ ਦੇ ਇਕੱਠੇ ਹੋਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਲੀਬੀਆ 'ਚ ਸਾਲ 2011 'ਚ ਸਾਬਕਾ ਨੇਤਾ ਮੁਅੰਮਰ ਗੱਦਾਫੀ ਦੇ ਸ਼ਾਸਨ ਦੇ ਪਤਨ ਦੇ ਬਾਅਦ ਤੋਂ ਲੀਬੀਆ ਹਿੰਸਾ ਅਤੇ ਰਾਜਨੀਤਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।


Related News