ਲੀਬੀਆ ''ਚ ਜਲ ਸੈਨਾ ਨੇ ਬਚਾਏ 98 ਗੈਰ ਕਾਨੂੰਨੀ ਪ੍ਰਵਾਸੀ

Friday, Oct 18, 2019 - 11:26 AM (IST)

ਲੀਬੀਆ ''ਚ ਜਲ ਸੈਨਾ ਨੇ ਬਚਾਏ 98 ਗੈਰ ਕਾਨੂੰਨੀ ਪ੍ਰਵਾਸੀ

ਤ੍ਰਿਪੋਲੀ (ਭਾਸ਼ਾ)— ਲੀਬੀਆ ਦੀ ਜਲ ਸੈਨਾ ਨੇ ਦੇਸ਼ ਦੇ ਪੱਛਮੀ ਤੱਟ ਤੋਂ ਵਿਭਿੰਨ ਅਫਰੀਕੀ ਦੇਸ਼ਾਂ ਦੇ 98 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ। ਜਲ ਸੈਨਾ ਸੂਚਨਾ ਦਫਤਰ ਨੇ ਦੱਸਿਆ ਕਿ ਤੱਟ ਰੱਖਿਅਕ ਬਲ ਦੇ ਜਵਾਨਾਂ ਨੇ ਵੀਰਵਾਰ ਨੂੰ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ। ਬਚਾਏ ਗਏ ਗੈਰ ਕਾਨੂੰਨੀ ਪ੍ਰਵਸੀਆਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਜਲ ਸੈਨਾ ਸੂਚਨਾ ਦਫਤਰ ਦੇ ਮੁਤਾਬਕ ਪ੍ਰਵਾਸੀਆਂ ਦੀ ਰਬੜ ਦੀ ਕਿਸ਼ਤੀ ਦਾ ਇੰਜਣ ਸਮੁੰਦਰ ਵਿਚ ਖਰਾਬ ਹੋ ਗਿਆ ਸੀ। ਜਲ ਸੈਨਾ ਨੇ ਦੱਸਿਆ ਕਿ ਬਚਾਏ ਗਏ ਸਾਰੇ ਪ੍ਰਵਾਸੀਆਂ ਨੂੰ ਮਨੁੱਖੀ ਅਤੇ ਮੈਡੀਕਲ ਮਦਦ ਮੁਹੱਈਆ ਕਰਾਉਣ ਲਈ ਰਾਜਧਾਨੀ ਤ੍ਰਿਪੋਲੀ ਸਥਿਤ ਇਕ ਸਵਾਗਤ ਕੇਂਦਰ ਵਿਚ ਲਿਜਾਇਆ ਗਿਆ ਹੈ। 

ਜਲ ਸੈਨਾ ਨੇ ਦੱਸਿਆ ਕਿ ਇਸ ਸਾਲ ਉਸ ਨੇ ਹੁਣ ਤੱਕ 7000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ। ਗੌਰਤਲਬ ਹੈ ਕਿ ਅਫਰੀਕੀ ਦੇਸ਼ਾਂ ਦੇ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀ ਲੀਬੀਆ ਤੋਂ ਭੂ-ਮੱਧ ਸਾਗਰ ਦੇ ਰਸਤੇ ਯੂਰਪ ਵੱਲ ਜਾਂਦੇ ਹਨ। ਸੰਯੁਕਤ ਰਾਸ਼ਟਰ ਵਿਚ ਸ਼ਰਨਾਰਥੀਆਂ ਲਈ ਨਿਯੁਕਤ ਹਾਈ ਕਮਿਸ਼ਨਰ ਨੇ ਕਿਹਾ ਹੈ ਕਿ ਲੀਬੀਆ ਆਪਣੀ ਵਿਗੜਦੀ ਸੁਰੱਖਿਆ ਸਥਿਤੀਆਂ ਦੇ ਕਾਰਨ ਸੁਰੱਖਿਅਤ ਸਥਲ ਨਹੀਂ ਹੈ। ਇੱਥੇ ਦੱਸ ਦਈਏ ਕਿ ਸਾਲ 2011 ਦੇ ਬਾਅਦ ਤੋਂ ਮਰਹੂਮ ਨੇਤਾ ਮੁਅਮੰਰ ਗੱਦਾਫੀ ਨੂੰ ਗੱਦੀ ਤੋਂ ਹਟਾਏ ਜਾਣ ਦੇ ਬਾਅਦ ਲੀਬੀਆ ਵਿਚ ਅਰਾਜਕਤਾ ਅਤੇ ਅਸੁਰੱਖਿਆ ਦੀ ਸਥਿਤੀ ਹੈ।


author

Vandana

Content Editor

Related News