LED ਲਾਈਟਸ ਨਾਲ ਸ਼ੂਗਰ ਦਾ ਇਲਾਜ ਕਰਦੇ ਹਨ ਇਹ ਸਟਾਈਲਿਸ਼ ਗਾਗਲਸ!

02/02/2018 11:38:12 AM

ਵਾਸ਼ਿੰਗਟਨ— ਵਿਗਿਆਨੀਆਂ ਨੇ ਅਜਿਹੇ ਗਾਗਲਸ ਤਿਆਰ ਕੀਤੇ ਹਨ, ਜੋ ਤੇਜ਼ ਲਾਈਟ ਦੀ ਮਦਦ ਨਾਲ ਟਾਈਪ-2 ਸ਼ੂਗਰ ਦੇ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ। ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਜਿਹੇ ਗਾਗਲਸ ਬਣਾਏ ਹਨ, ਜੋ ਅੱਖਾਂ 'ਤੇ ਐੱਲ. ਈ. ਡੀ. ਲਾਈਟ ਦੀ ਰੌਸ਼ਨੀ ਪਾ ਕੇ ਟਾਈਪ-2 ਸ਼ੂਗਰ ਦਾ ਇਲਾਜ ਕਰ ਸਕਦੇ ਹਨ। ਦਰਅਸਲ ਸਾਡੀਆਂ ਅੱਖਾਂ ਵਿਚ 'ਫੋਟੋਰਿਸੈਪਟਰ' ਹੁੰਦੇ ਹਨ, ਜੋ ਦਿਮਾਗ ਨੂੰ ਸਿਗਨਲ ਭੇਜਦੇ ਹਨ, ਜਿਸ ਦੇ ਆਧਾਰ 'ਤੇ ਦਿਮਾਗ ਸੌਣ ਅਤੇ ਜਾਗਣ ਦੀ ਪ੍ਰਕਿਰਿਆ ਤੈਅ ਕਰਦਾ ਹੈ। ਦਿਮਾਗ ਦੀ ਇਹੀ ਪ੍ਰਣਾਲੀ ਇੰਸੁਲਿਨ ਹਾਰਮੋਨ ਨੂੰ ਵੀ ਕੰਟਰੋਲ ਕਰਦੀ ਹੈ, ਜੋ ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ।
'ਰੀ-ਟਾਈਮਰ' ਨਾਂ ਦੇ ਇਨ੍ਹਾਂ ਗਾਗਲਸ ਵਿਚ ਅੰਦਰ ਵਾਲੇ ਪਾਸੇ ਕੁਝ ਐੱਲ. ਈ. ਡੀ. ਲਾਈਟਾਂ ਲੱਗੀਆਂ ਹੋਈਆਂ ਹਨ। ਇਹ ਲਾਈਟਾਂ ਗਾਗਲਸ ਦੇ ਫ੍ਰੇਮ 'ਤੇ ਲੱਗੀਆਂ ਹਨ, ਜਿਨ੍ਹਾਂ ਦੀ ਰੌਸ਼ਨੀ ਸਿੱਧੀ ਅੱਖਾਂ 'ਤੇ ਪੈਂਦੀ ਹੈ। ਇਸ ਚਸ਼ਮੇ ਤੋਂ ਨਿਕਲਣ ਵਾਲੀ ਰੌਸ਼ਨੀ ਅੱਖਾਂ ਤੋਂ ਸੈੱਲਸ ਨੂੰ ਐਕਟੀਵੇਟ ਕਰਦੀ ਹੈ, ਜਿਸ ਨਾਲ ਇੰਸੁਲਿਨ ਹਾਰਮੋਨ ਦੇ ਰਿਲੀਜ਼ ਹੋਣ ਦੀ ਪ੍ਰਕਿਰਿਆ ਠੀਕ ਹੋ ਜਾਂਦੀ ਹੈ, ਜੋ ਖੂਨ ਵਿਚ ਸ਼ੂਗਰ ਨੂੰ ਕੰਟਰੋਲ ਰੱਖਦਾ ਹੈ। ਦੱਸ ਦਈਏ ਕਿ ਇਨ੍ਹਾਂ ਗਾਗਲਸ ਨੂੰ ਟਾਈਪ-2 ਸ਼ੂਗਰ ਤੋਂ ਪੀੜਤ 34 ਮਰੀਜ਼ਾਂ 'ਤੇ ਅਜਮਾ ਕੇ ਦੇਖਿਆ ਜਾ ਚੁੱਕਾ ਹੈ।


Related News