ਖਾੜੀ ਵਿਵਾਦ ਨੂੰ ਲੈ ਕੇ ਮੰਤਰੀ ਨੂੰ ਹਟਾਉਣ ਲਈ ਲੈਬਨਾਨ ''ਤੇ ਵਧ ਰਿਹੈ ਦਬਾਅ
Sunday, Oct 31, 2021 - 10:31 PM (IST)
ਬੇਰੂਤ-ਲੈਬਨਾਨ ਦੇ ਨੇਤਾਵਾਂ 'ਤੇ ਉਸ ਕੈਬਨਿਟ ਮੰਤਰੀ ਨੂੰ ਹਟਾਉਣ ਦਾ ਦਬਾਅ ਵਧ ਰਿਹਾ ਹੈ ਜਿਸ ਦੀ ਯਮਨ 'ਚ ਯੁੱਧ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੇ ਸਾਊਦੀ ਅਰਬ ਨਾਲ ਇਕ ਕੂਟਨੀਤਕ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਦੇਸ਼ ਦੇ ਮੈਰੋਨਾਈਟ ਕੈਥੋਲਿਕ ਚਰਚ ਦੇ ਮੁੱਖੀ ਨੇ ਆਪਣੇ ਐਤਵਾਰ ਦੇ ਉਪਦੇਸ਼ 'ਚ 'ਨਿਰਣਾਇਕ ਕਾਰਵਾਈ' ਦਾ ਸੱਦਾ ਦਿੱਤਾ, ਜਿਸ 'ਚ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਉਕਤ ਮੰਤਰੀ ਅਸਤੀਫਾ ਦੇਣ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 4.3 ਦੀ ਤੀਬਰਤਾ ਨਾਲ ਆਇਆ ਭੂਚਾਲ
ਕਾਰਡੀਨਲ ਬੇਚਾਰਾ ਰਾਏ ਨੇ ਕਿਹਾ ਕਿ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਨਾਲ ਸੰਕਟ ਨਾਲ ਉਥੇ ਰਹਿਣ ਵਾਲੇ ਹਜ਼ਾਰਾਂ ਲੈਬਨਾਨੀਆਂ ਦੇ ਨਾਲ-ਨਾਲ ਲੈਬਨਾਨ ਦੇ ਵਪਾਰਕ ਹਿੱਤਾਂ ਦੇ ਕਮਜ਼ੋਰ ਹੋਣ ਦਾ ਖਤਰਾ ਹੈ ਜੋ ਇਸ ਖੇਤਰ 'ਤੇ ਨਿਰਭਰ ਹੈ। ਰਾਏ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਸਾਰੇ ਸੰਬੰਧਿਤ ਲੋਕਾਂ ਤੋਂ ਲੈਬਨਾਨ-ਖਾੜੀ ਸੰਬੰਧਾਂ ਨੂੰ ਖਤਰੇ 'ਚ ਪਾਉਣ ਵਾਲਾ 'ਵਿਸਫੋਟਕ ਫਿਊਜ਼' ਨੂੰ ਹਟਾਉਣ ਲਈ ਨਿਰਣਾਇਕ ਕਾਰਵਾਈ ਕਰਨ ਦੀ ਉਮੀਦ ਕਰਦੇ ਹਨ।
ਇਹ ਵੀ ਪੜ੍ਹੋ : ਗਲਾਸਗੋ : ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਮੋਦੀ ਖਿਲਾਫ ਰੋਸ ਪ੍ਰਦਰਸ਼ਨ
ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਅਤੇ ਵਿਦੇਸ਼ 'ਚ ਰਹਿਣ ਵਾਲੇ ਲੈਬਨਾਨੀ ਲੋਕਾਂ ਅਤੇ ਲੈਬਨਾਨ ਦੀ ਰੱਖਿਆ 'ਚ ਇਸ ਨਿਰਣਾਇਕ ਰੁਖ ਦੀ ਮੰਗ ਕਰਦੇ ਹਾਂ। ਉਨ੍ਹਾਂ ਦੀ ਮੰਗ 'ਚ ਲੈਬਨਾਨੀ-ਸਾਊਦੀ ਵਪਾਰ ਕੌਂਸਲ ਦੀਆਂ ਟਿੱਪਣੀਆਂ ਦੀ ਗੂੰਜ ਸੀ। ਇਹ ਇਕ ਅਜਿਹਾ ਸੰਘ ਹੈ ਜੋ ਦੋਵਾਂ ਦੇਸ਼ਾਂ ਦੇ ਵਪਾਰੀਆਂ ਦੀ ਨੁਮਾਇੰਦਗੀ ਕਰਦਾ ਹੈ। ਐਤਵਾਰ ਨੂੰ ਇਸ ਨੂੰ ਵਪਾਰ 'ਤੇ ਸੰਕਟ ਦੇ ਪ੍ਰਭਾਵ ਅਤੇ ਖਾੜੀ 'ਚ ਰਹਿਣ ਵਾਲੇ ਹਜ਼ਾਰਾਂ ਲੈਬਨਾਨੀਆਂ ਦੇ ਆਰਥਿਕ ਹਿੱਤਾਂ 'ਤੇ ਖਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਕੌਂਸਲ ਨੇ ਸਰਕਾਰ ਤੋਂ ਯਮਨ 'ਚ ਯੁੱਧ ਦੇ ਬਾਰੇ 'ਚ ਟਿੱਪਣੀਆਂ 'ਤੇ ਸੂਚਨਾ ਮੰਤਰੀ ਜਾਰਜ ਕੋਰਡਾਹੀ ਨੂੰ ਹਟਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਚੀਨ ਦੇ 14 ਸੂਬਿਆਂ 'ਚ ਕੋਰੋਨਾ ਦੀ ਨਵੀਂ ਲਹਿਰ, 75.8 ਫੀਸਟੀ ਟੀਕਾਕਰਨ ਦੇ ਬਾਵਜੂਦ ਫਿਰ ਵਧ ਰਹੇ ਕੇਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।