ਜਾਣੋ ਅੰਤਰ-ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦੈ

03/08/2018 10:27:00 PM

ਵਾਸ਼ਿੰਗਟਨ — 8 ਮਾਰਚ ਨੂੰ ਤੁਸੀਂ ਵੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀਆਂ ਤਿਆਰੀਆਂ 'ਚ ਲੱਗੇ ਹੋਣਗੇ। ਹੁਣ ਤੱਕ ਕੁਝ ਲੋਕਾਂ ਨੂੰ ਮੈਸੇਜ ਵੀ ਭੇਜ ਦਿੱਤਾ ਹੋਵੇਗਾ ਅਤੇ ਕੁਝ ਬਹੁਤ ਖਾਸ ਲੋਕਾਂ ਨੂੰ ਫੋਨ ਕਰਕੇ ਵਧਾਈ ਵੀ ਦੇ ਦਿੱਤੀ ਹੋਵੇਗੀ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਅੰਤਰ-ਰਾਸ਼ਟਰੀ ਮਹਿਲਾ ਦਿਵਸ ਕਿਉਂ ਮੰਨਿਆ ਜਾਂਦਾ ਹੈ ਅਤੇ ਇਹ ਮਨਾਉਣਾ ਕਦੋਂ ਸ਼ੁਰੂ ਹੋਇਆ।
ਸਾਲਾਂ ਤੋਂ ਦੁਨੀਆ ਭਰ ਦੇ ਲੋਕ ਅੱਜ ਦੇ ਦਿਨ ਮਹਿਲਾ ਦਿਵਸ ਮਨਾਉਂਦੇ ਆ ਰਹੇ ਹਨ ਪਰ ਇਹ ਸਭ ਸ਼ੁਰੂ ਕਿਵੇਂ ਹੋਇਆ। ਦਰਅਸਲ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਮਜ਼ਦੂਰ ਅੰਦੋਲਨ ਤੋਂ ਉਪਜਿਆ ਹੈ। ਇਸ ਦੀ ਸ਼ੁਰੂਆਤ ਸਾਲ 1908 'ਚ ਹੋਈ ਸੀ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ 'ਚ ਰੈਲੀ ਕੱਢ ਕੇ ਨੌਕਰੀ 'ਚ ਘੱਟ ਘੰਟਿਆਂ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇ ਅਤੇ ਵੋਟ ਕਰਨ ਦਾ ਅਧਿਕਾਰ ਵੀ ਦਿੱਤਾ ਜਾਵੇ। ਇਕ ਸਾਲ ਬਾਅਦ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਇਸ ਦਿਨ ਨੂੰ ਪਹਿਲਾਂ ਰਾਸ਼ਟਰੀ ਮਹਿਲਾ ਦਿਵਸ ਐਲਾਨ ਕਰ ਦਿੱਤਾ।

PunjabKesari

ਇਹ ਆਈਡੀਆ ਇਕ ਔਰਤ ਦਾ ਹੀ ਸੀ। ਕਲਾਰਾ ਜੇਟਕਿਨ ਨੇ 1910 'ਚ ਕੋਪੇਨਹੇਗਨ 'ਚ ਕੰਮਕਾਜੀ ਔਰਤਾਂ ਦੀ ਇਕ ਇੰਟਰਨੈਸ਼ਨਲ ਕਾਨਫਰੰਸ ਦੇ ਦੌਰਾਨ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਕਾਨਫਰੰਸ 'ਚ 17 ਦੇਸ਼ਾਂ ਦੀਆਂ 100 ਔਰਤਾਂ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਇਸ ਸੁਝਾਅ ਦਾ ਸਮਰਥਨ ਕੀਤਾ। ਸਭ ਤੋਂ ਪਹਿਲਾਂ ਸਾਲ 1911 'ਚ ਆਸਟ੍ਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ 'ਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ। ਪਰ ਤਕਨੀਕੀ ਤੌਰ 'ਤੇ ਇਸ ਸਾਲ ਅਸੀਂ 107ਵਾਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ। 1975 'ਚ ਮਹਿਲਾ ਦਿਵਸ ਨੂੰ ਅਧਿਕਾਰਕ ਮਾਨਤਾ ਉਸ ਸਮੇਂ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਸਾਲਾਨਾ ਤੌਰ 'ਤੇ ਇਕ ਥੀਮ ਦੇ ਨਾਲ ਮਨਾਉਣਾ ਸ਼ੁਰੂ ਕੀਤਾ। ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਪਹਿਲੀ ਥੀਮ ਸੀ 'ਸੈਲੀਬ੍ਰੇਟਿੰਗ ਦਿ ਪਾਸਟ, ਪਲਾਨਿੰਗ ਫਾਰ ਦਿ ਫਿਊਚਰ।'

PunjabKesari
ਇਹ ਸਵਾਲ ਤਾਂ ਤੁਹਾਡੇ ਜਹਿਨ 'ਚ ਵੀ ਉਠਦਾ ਹੀ ਹੋਵੇਗਾ ਕਿ ਆਖਿਰ 8 ਮਾਰਚ ਨੂੰ ਹੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਕਿਉਂ ਮਨਾਇਆ ਜਾਂਦਾ ਹੈ। ਦਰਅਸਲ ਕਲਾਰਾ ਜੇਟਕਿਨ ਨੇ ਮਹਿਲਾ ਦਿਵਸ ਮਨਾਉਣ ਲਈ ਕੋਈ ਤਰੀਕ ਪੱਕੀ ਨਹੀਂ ਕੀਤੀ ਸੀ। 1917 'ਚ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ 'ਬ੍ਰੇਡ ਐਂਡ ਪੀਸ' ਦੀ ਮੰਗ ਕੀਤੀ। ਔਰਤਾਂ ਦੀ ਹੜਤਾਲ ਨੇ ਉਥੇ ਦੇ ਸਮਰਾਟ ਨਿਕੋਲਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਆਖਿਰ ਸਰਕਾਰ ਨੇ ਔਰਤ ਨੂੰ ਵੋਟ ਕਰਨ ਦਾ ਅਧਿਕਾਰ ਦੇ ਦਿੱਤਾ। ਉਸ ਸਮੇਂ ਰੂਸ 'ਚ ਜੂਲੀਅਨ ਕੈਲੇਂਡਰ ਦਾ ਇਸਤੇਮਾਲ ਹੁੰਦਾ ਸੀ। ਜਿਸ ਦਿਨ ਔਰਤਾਂ ਵੇ ਇਹ ਹੜਤਾਲ ਸ਼ੁਰੂ ਕੀਤੀ ਸੀ ਤਾਂ ਤਰੀਕ 23 ਫਰਵਰੀ ਸੀ। ਗ੍ਰੇਗਰੀਅਨ ਕੈਲੇਂਡਰ 'ਚ ਇਹ ਦਿਨ 8 ਮਾਰਚ ਸੀ ਅਤੇ ਉਸ ਤੋਂ ਬਾਅਦ ਅੰਤਰ-ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਣ ਲੱਗਾ।

PunjabKesari
ਅੰਤਰ-ਰਾਸ਼ਟਰੀ ਪੁਰਸ਼ ਦਿਵਸ 19 ਨਵੰਬਰ ਨੂੰ ਹੈ। ਸਾਲ 1990 ਤੋਂ ਇਸ ਨੂੰ ਮਨਾਇਆ ਜਾ ਰਿਹਾ ਹੈ ਪਰ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਮਾਨਤਾ ਨਹੀਂ ਮਿਲੀ ਹੈ। 60 ਤੋਂ ਜ਼ਿਆਦਾ ਦੇਸ਼ਾਂ 'ਚ ਅੰਤਰ-ਰਾਸ਼ਟਰੀ ਪੁਰਸ਼ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਪੁਰਸ਼ਾਂ ਦੀ ਸਿਹਤ, ਜੇਂਡਰ ਰਿਲੇਸ਼ਨ ਨੂੰ ਵਧਾਉਣ, ਲੈਗਿੰਕ ਸਮਾਨਤਾ ਨੂੰ ਵਧਾਉਣ ਅਤੇ ਉਨ੍ਹਾਂ 'ਚ ਸਕਾਰਾਤਮਕਤਾ ਵਧਾਉਣਾ ਹੈ। 2017 'ਚ ਇਸ ਦੀ ਥੀਮ ਸੈਲੀਬ੍ਰੇਟ ਮੇਨ ਐਂਡ ਬੁਆਏਜ਼ ਸੀ। ਕਈ ਦੇਸ਼ਾਂ 'ਚ ਇਸ ਦਿਨ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਰੂਸ ਅਤੇ ਦੂਜੇ ਦੇਸ਼ਾਂ 'ਚ ਇਸ ਦਿਨ ਦੇ ਨੇੜੇ ਫੁੱਲਾਂ ਦੀ ਕੀਮਤ ਕਾਫੀ ਵਧ ਜਾਂਦੀ ਹੈ। ਇਸ ਦੌਰਾਨ ਮਹਿਲਾ ਅਤੇ ਪੁਰਸ਼ ਇਕ-ਦੂਜੇ ਨੂੰ ਫੁੱਲ ਦਿੰਦੇ ਹਨ। ਚੀਨ 'ਚ ਜ਼ਿਆਦਾਤਰ ਦਫਤਰਾਂ 'ਚ ਔਰਤਾਂ ਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਉਥੇ ਅਮਰੀਕਾ 'ਚ ਮਾਰਚ ਦਾ ਮਹੀਨਾ 'ਵਿਮੇਨਸ ਹਿਸਟਰੀ ਮੰਥ' ਦੇ ਤੌਰ 'ਤੇ ਮਨਾਇਆ ਜਾਂਦਾ ਹੈ।


Related News