ਰਿਚਮੰਡ ਦੇ ਮਿਸ਼ੇਲ ਟਾਪੂ 'ਚ ਲੱਗੀ ਭਿਆਨਕ ਅੱਗ, ਲੋਕਾਂ 'ਚ ਡਰ ਦਾ ਮਾਹੌਲ

10/13/2017 11:45:19 AM

ਵੈਨਕੁਵਰ,(ਬਿਊਰੋ)— ਕੈਨੇਡਾ ਦੇ ਸ਼ਹਿਰ ਰਿਚਮੰਡ ਦੇ ਮਿਸ਼ੇਲ ਟਾਪੂ 'ਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਲਗਭਗ 8.30 ਵਜੇ ਇੱਥੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ ਅਤੇ ਆਟੋ ਰੈਕੇਜ (ਖਰਾਬ ਵਾਹਨਾਂ) ਦਾ ਇਹ ਇਲਾਕਾ ਧੂੰਏਂ ਨਾਲ ਭਰ ਗਿਆ। ਦੱਖਣੀ ਵੈਨਕੁਵਰ ਤਕ ਇਹ ਮੰਜ਼ਰ ਦਿਖਾਈ ਦੇ ਰਿਹਾ ਸੀ ਅਤੇ ਲੋਕ ਡਰੇ ਹੋਏ ਸਨ। ਕੁੱਝ ਲੋਕਾਂ ਨੇ ਦੱਸਿਆ ਕਿ ਉਹ ਲਗਭਗ ਅੱਧੇ ਘੰਟੇ ਤੋਂ ਇੱਥੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਰਹੇ ਸਨ। ਲੋਕਾਂ ਨੇ ਐਮਰਜੈਂਸੀ ਵਿਭਾਗ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਇੱਥੇ ਕਈ ਛੋਟੇ-ਛੋਟੇ ਧਮਾਕੇ ਹੋਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। 

PunjabKesari
ਤੁਹਾਨੂੰ ਦੱਸ ਦਈਏ ਕਿ ਇਹ ਟਾਪੂ ਉਦਯੋਗਿਕ ਇਲਾਕਾ ਹੈ। ਜੂਨ ਅਤੇ ਜਨਵਰੀ 'ਚ ਵੀ ਇੱਥੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ। ਵੈਨਕੁਵਰ 'ਚ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਹ ਟੀ.ਵੀ ਦੇਖ ਰਹੀ ਸੀ ਅਤੇ ਇਕ ਧਮਾਕਾ ਸੁਣਿਆ। ਉਸ ਨੂੰ ਲੱਗਾ ਕਿ ਕੋਈ ਇਮਾਰਤ ਡਿੱਗ ਗਈ ਹੋਵੇਗੀ। ਜਦ ਉਸ ਨੇ ਖਿੜਕੀ 'ਚੋਂ ਬਾਹਰ ਦੇਖਿਆ ਤਾਂ ਆਟੋ ਰੈਕੇਜ ਦੇ ਖੇਤਰ 'ਚ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ। ਮੌਕੇ 'ਤੇ 28 ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਨ।


Related News