ਸੋਨੇ ਦੀ ਖਾਨ ''ਚ ਜ਼ਮੀਨ ਖਿਸਕਣ ਨਾਲ 11 ਲੋਕਾਂ ਦੀ ਮੌਤ, 20 ਲਾਪਤਾ
Monday, Jul 08, 2024 - 10:49 AM (IST)
ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਮੋਹਲੇਧਾਰ ਮੀਂਹ ਕਾਰਨ ਸੋਨੇ ਦੀ ਇਕ ਗੈਰ-ਕਾਨੂੰਨੀ ਖਾਨ 'ਚ ਜ਼ਮੀਨ ਖਿਸਕਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਰੋਂਟਾਲੋ ਸੂਬੇ ਦੀ ਖੋਜ ਅਤੇ ਬਚਾਅ ਏਜੰਸੀ ਦੇ ਬੁਲਾਰੇ ਅਫੀਫੁਦੀਨ ਇਲਾਹੁਦੇ ਨੇ ਦੱਸਿਆ ਕਿ ਇਸ ਸੂਬੇ ਦੇ ਦੂਰ-ਦੁਰਾਡੇ ਸਥਿਤ ਬੋਨ ਬੋਲਾਂਗੋ 'ਚ ਇਕ ਛੋਟੀ, ਰਵਾਇਤੀ, ਸੋਨੇ ਦੀ ਖਾਨ 'ਚ ਇਕ ਟੋਏ 'ਚ ਐਤਵਾਰ ਨੂੰ ਕਰੀਬ 33 ਪਿੰਡ ਵਾਸੀ ਖੋਦਾਈ ਕਰ ਰਹੇ ਸਨ, ਉਦੋਂ ਨੇੜੇ-ਤੇੜੇ ਦੀਆਂ ਪਹਾੜੀਆਂ ਤੋਂ ਕਈ ਟਨ ਮਿੱਟੀ ਡਿੱਗੀ ਅਤੇ ਉਹ ਦੱਬ ਗਏ।
ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੇ ਐਤਵਾਰ ਨੂੰ 2 ਜ਼ਖ਼ਮੀਆਂ ਨੂੰ ਬਚਾਇਆ ਅਤੇ ਸੋਮਵਾਰ ਤੱਕ 11 ਲਾਸ਼ਾਂ ਬਰਾਮਦ ਕੀਤੀਆਂ। ਉਹ ਅਜੇ ਵੀ 20 ਹੋਰ ਲੋਕਾਂ ਦੀ ਭਾਲ ਕਰ ਰਹੇ ਸਨ, ਜੋ ਲਾਪਤਾ ਦੱਸੇ ਜਾ ਰਹੇ ਹਨ। ਇੰਡੋਨੇਸ਼ੀਆ 'ਚ ਗੈਰ-ਕਾਨੂੰਨੀ ਮਾਈਨਿੰਗ ਕੰਮ ਵੱਡੇ ਪੈਮਾਨੇ 'ਤੇ ਹੁੰਦੇ ਹਨ, ਜੋ ਹਜ਼ਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਉਪਲੱਬਧ ਕਰਵਾਉਂਦੇ ਹਨ। ਇਹ ਲੋਕ ਗੰਭੀਰ ਸੱਟ ਲੱਗਣ ਜਾਂ ਮੌਤ ਦੇ ਉੱਚ ਜ਼ਖ਼ਮ ਵਾਲੀਆਂ ਸਥਿਤੀਆਂ 'ਚ ਮਜ਼ਦੂਰੀ ਕਰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e