ਲਾਹੌਰ-ਵਾਹਗਾ ਸ਼ਟਲ ਰੇਲ ਸੇਵਾ 22 ਸਾਲ ਬਾਅਦ ਫਿਰ ਸ਼ੁਰੂ

12/15/2019 8:15:36 PM

ਲਾਹੌਰ(ਯੂ.ਐੱਨ.ਆਈ.)- ਪਾਕਿਸਤਾਨ ਰੇਲਵੇ ਨੇ 22 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਲਾਹੌਰ-ਵਾਹਗਾ ਸ਼ਟਲ ਦੀ ਸੇਵਾ ਫਿਰ ਸ਼ੁਰੂ ਕੀਤੀ ਹੈ। ਰੋਜ਼ਾਨਾ ਚੱਲਣ ਵਾਲੀ ਲਾਹੌਰ ਵਾਹਗਾ ਸ਼ਟਲ ਰੇਲ ਸੇਵਾ ਸ਼ਨੀਵਾਰ ਤੋਂ ਫਿਰ ਤੋਂ ਸ਼ੁਰੂ ਹੋ ਗਈ। ਪਹਿਲਾਂ ਇਸ ਸੇਵਾ ਨੂੰ 7 ਦਸੰਬਰ ਤੋਂ ਸ਼ੁਰੂ ਕੀਤਾ ਜਾਣਾ ਸੀ। ਇਹ ਰੇਲ ਸੇਵਾ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਵਾਹਗਾ ਸਰਹੱਦ ਜਾਂ ਜਾਲੋ ਪਾਰਕ ’ਚ ਹੋਣ ਵਾਲੀ ਬੀਟਿੰਗ-ਰਿਟ੍ਰੀਟ ਦੇਖਣ ਲਈ ਜਾਣ ਵਾਲੇ ਸੈਂਕੜੇ ਯਾਤਰੀ ਆਰਾਮ ਨਾਲ ਪਹੁੰਚ ਸਕਣ।

ਲਾਹੌਰ ਵਾਹਗਾ ਸ਼ਟਲ ਰੇਲ ਸੇਵਾ ਨੂੰ ਸ਼ੁਰੂ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ’ਚ ਰੇਲ ਮੰਤਰੀ ਸ਼ੇਖ ਰਾਸ਼ੀਦ ਨੇ ਕਿਹਾ ਕਿ ਅਸੀਂ ਰੇਲ ਮਾਰਗਾਂ ਦੇ ਜ਼ਰੀਏ ਲਾਹੌਰ ਮਹਾਨਗਰ ਅਤੇ ਇਸ ਦੇ ਉਪ ਨਗਰਾਂ ਨੂੰ ਫਿਰ ਤੋਂ ਜੋੜਨਾ ਚਾਹੁੰਦੇ ਹਾਂ ਅਤੇ ਲਾਹੌਰ ਵਾਹਗਾ ਸ਼ਟਲ ਰੇਲ ਸੇਵਾ ਇਸ ਦਿਸ਼ਾ ’ਚ ਪਹਿਲਾ ਕਦਮ ਹੈ।


Baljit Singh

Content Editor

Related News