ਬ੍ਰਿਟੇਨ ''ਚ ਸੰਸਦੀ ਚੋਣਾਂ ''ਚ ਲੇਬਰ ਪਾਰਟੀ ਨੂੰ ਮਿਲਿਆ ਬਹੁਮਤ

07/05/2024 10:41:08 AM

ਲੰਡਨ (ਯੂ. ਐੱਨ. ਆਈ.) ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਦੀਆਂ ਆਮ ਚੋਣਾਂ ਵਿਚ ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਨਿਊਜ਼ ਚੈਨਲ 'ਸਕਾਈ ਨਿਊਜ਼' ਨੇ ਹੁਣ ਤੱਕ ਜਿੱਤੀਆਂ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਜਾਣਕਾਰੀ ਦਿੱਤੀ ਹੈ। ਸਕਾਈ ਨਿਊਜ਼ ਨੇ ਸ਼ੁੱਕਰਵਾਰ ਨੂੰ ਤੜਕੇ ਕਿਹਾ ਕਿ ਸੰਸਦ ਦੀਆਂ 650 ਸੀਟਾਂ ਵਿੱਚੋਂ 467 ਸੀਟਾਂ ਦੇ ਐਲਾਨ ਨਾਲ ਲੇਬਰ ਪਾਰਟੀ ਨੇ 326 ਸੀਟਾਂ ਜਿੱਤੀਆਂ ਹਨ। ਤਿੰਨ ਪ੍ਰਸਾਰਕਾਂ - ਬੀ.ਬੀ.ਸੀ, ਆਈ.ਟੀ.ਵੀ ਅਤੇ ਸਕਾਈ ਨਿਊਜ਼ - ਦੁਆਰਾ ਕਰਵਾਏ ਗਏ ਐਗਜ਼ਿਟ ਪੋਲ ਨੇ ਕੁਝ ਘੰਟੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਲੇਬਰ ਪਾਰਟੀ 410 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ, ਜਦੋਂ ਕਿ ਕੰਜ਼ਰਵੇਟਿਵ ਪਾਰਟੀ 131 ਸੀਟਾਂ 'ਤੇ ਸਿਮਟ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਚੋਣਾਂ : ਲੇਬਰ ਪਾਰਟੀ ਪ੍ਰਚੰਡ ਬਹੁਮਤ ਵੱਲ, ਸੁਨਕ ਨੇ ਕੀਰ ਸਟਾਰਮਰ ਨੂੰ ਦਿੱਤੀ ਜਿੱਤ ਦੀ ਵਧਾਈ

ਉੱਧਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਮ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਵਿਚਕਾਰ ਆਪਣੀ ਹਾਰ ਸਵੀਕਾਰ ਕਰ ਲਈ ਹੈ। ਇਸ ਹਾਰ ਦੀ ਜ਼ਿੰਮੇਵਾਰੀ ਉਸ ਨੇ ਖੁਦ ਲਈ ਹੈ। ਉਸ ਨੇ ਕਿਹਾ ਕਿ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਕੀਅਰ ਸਟਾਰਮਰ ਨੂੰ ਜਿੱਤ 'ਤੇ ਵਧਾਈ ਦਿੰਦਾ ਹਾਂ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ ਇਹ ਯਕੀਨੀ ਜਾਪਦਾ ਹੈ ਕਿ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਦੇ ਨਾਲ ਹੀ ਹਾਰ ਦੇ ਡਰ ਦੇ ਵਿਚਕਾਰ ਰਿਸ਼ੀ ਸੁਨਕ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News