100 ਸਾਲ ਦੀ ਉਮਰ ''ਚ ਹੋਇਆ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ ਦਿਹਾਂਤ, ਆਖ਼ਰੀ ਦਿਨਾਂ ''ਚ ਅਜਿਹਾ ਸੀ ਹਾਲ
Friday, Jul 05, 2024 - 03:19 AM (IST)
ਨੈਸ਼ਨਲ ਡੈਸਕ : ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ ਦਿਹਾਂਤ ਹੋ ਗਿਆ ਹੈ, ਉਹ 100 ਸਾਲਾਂ ਦੀ ਸੀ। ਸਮ੍ਰਿਤੀ ਨੇ ਮਹਿਜ਼ 10 ਸਾਲ ਦੀ ਉਮਰ ਵਿਚ ਬੰਗਾਲੀ ਫਿਲਮ ਤੋਂ ਐਕਟਿੰਗ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਬੰਗਾਲੀ ਫਿਲਮ 'ਸੰਧਿਆ' ਤੋਂ ਸ਼ੋਬਿਜ ਦੀ ਦੁਨੀਆ ਵਿਚ ਕਦਮ ਰੱਖਿਆ। ਬੰਗਾਲੀ ਫਿਲਮਾਂ ਤੋਂ ਇਲਾਵਾ ਉਨ੍ਹਾਂ ਕਈ ਹਿੰਦੀ ਅਤੇ ਮਰਾਠੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ।
4 ਜੁਲਾਈ ਨੂੰ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ ਦਿਹਾਂਤ ਹੋ ਗਿਆ। ਉਹ 100 ਸਾਲਾਂ ਦੇ ਸਨ ਅਤੇ ਉਮਰ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਸਨ। 17 ਫਰਵਰੀ ਨੂੰ ਉਨ੍ਹਾਂ ਆਪਣਾ 100ਵਾਂ ਜਨਮਦਿਨ ਵੀ ਮਨਾਇਆ ਸੀ। ਵੀਰਵਾਰ ਨੂੰ ਕ੍ਰਿਸ਼ਚੀਅਨ ਰੀਤੀ-ਰਿਵਾਜਾਂ ਨਾਲ ਉਨ੍ਹਾਂ ਨੂੰ ਆਖਰੀ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਸ਼ਰਧਂਜਲੀ ਦੇ ਰਿਹਾ ਹੈ। ਹੰਸਲ ਮਹਿਤਾ ਨੇ ਵੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਐਪਲ ਦੇ ਨਾਂ 'ਤੇ ਆਸਟ੍ਰੇਲਿਆਈ ਨਾਗਰਿਕ ਨਾਲ 1 ਕਰੋੜ ਰੁਪਏ ਦੀ ਠੱਗੀ, ਵੈੱਬ ਡਿਵੈਲਪਰ ਗ੍ਰਿਫ਼ਤਾਰ
ਨਹੀਂ ਰਹੀ ਸਮ੍ਰਿਤੀ ਬਿਸਵਾਸ
ਸਮ੍ਰਿਤੀ ਨੇ ਸਿਰਫ 10 ਸਾਲ ਦੀ ਉਮਰ ਵਿਚ ਬੰਗਾਲੀ ਫਿਲਮਾਂ ਵਿਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਬੰਗਾਲੀ ਫਿਲਮ 'ਸੰਧਿਆ' ਨਾਲ ਸ਼ੋਬਿਜ਼ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਬੰਗਾਲੀ ਫਿਲਮਾਂ ਤੋਂ ਇਲਾਵਾ ਉਸ ਨੇ ਕਈ ਹਿੰਦੀ ਅਤੇ ਮਰਾਠੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਹ 1930 ਤੋਂ 1960 ਦੇ ਦਹਾਕੇ ਤੱਕ ਇੰਡਸਟਰੀ ਵਿਚ ਬਹੁਤ ਸਰਗਰਮ ਸੀ ਅਤੇ ਕੰਮ ਕਰਕੇ ਨਾਂ ਕਮਾਇਆ। ਹਿੰਦੀ ਫਿਲਮਾਂ ਵਿਚ ਉਨ੍ਹਾਂ ਦੇਵ ਆਨੰਦ, ਕਿਸ਼ੋਰ ਕੁਮਾਰ ਅਤੇ ਰਾਜ ਕਪੂਰ ਵਰਗੇ ਤਮਾਮ ਬਿਹਤਰੀਨ ਕਲਾਕਾਰਾਂ ਨਾਲ ਕੰਮ ਕੀਤਾ। ਗੁਰੂ ਦੱਤ, ਵੀ ਸ਼ਾਂਤਾਰਾਮ, ਮ੍ਰਿਣਾਲ ਸੇਨ, ਬਿਮਲ ਰਾਏ, ਬੀਆਰ ਚੋਪੜਾ ਵਰਗੀ ਨਿਰਮਾਤਾਵਾਂ ਦੀਆਂ ਫਿਲਮਾਂ ਵਿਚ ਕੰਮ ਕਰਕੇ ਉਨ੍ਹਾਂ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ।
ਵਿਆਹ ਤੋਂ ਬਾਅਦ ਅਦਾਕਾਰੀ ਤੋਂ ਬਣਾਈ ਦੂਰੀ
ਕਈ ਵੱਡੀਆਂ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਸਮ੍ਰਿਤੀ ਨੇ 1960 ਵਿੱਚ ਫਿਲਮ ਨਿਰਦੇਸ਼ਕ ਐਸਡੀ ਨਾਰੰਗ ਨਾਲ ਵਿਆਹ ਕੀਤਾ ਸੀ। ਖਬਰਾਂ ਮੁਤਾਬਕ ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੇਟੇ ਰਾਜੀਵ ਅਤੇ ਸਤਿਆਜੀਤ ਸਨ। ਪਰਿਵਾਰਕ ਜੀਵਨ ਵਿਚ ਆਉਣ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਅਤੇ ਫਿਰ ਹੌਲੀ-ਹੌਲੀ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਚਲੀ ਗਈ। 28 ਸਾਲ ਪਹਿਲਾਂ ਉਹ ਆਪਣੀ ਭੈਣ ਨਾਲ ਮਿਲਣ ਲਈ ਨਾਸਿਕ ਸ਼ਿਫਟ ਹੋ ਗਈ ਸੀ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿਚ ਉਸ ਨੇ ਆਪਣੇ ਦਿਨ ਬਹੁਤ ਗਰੀਬੀ ਵਿਚ ਬਿਤਾਏ, ਪਰ ਕਦੇ ਕਿਸੇ ਤੋਂ ਮਦਦ ਨਹੀਂ ਮੰਗੀ। ਅਦਾਕਾਰਾ ਨੇ ਆਪਣੇ ਜੀਵਨ ਕਾਲ ਵਿਚ ਕਦੇ ਵੀ ਇੰਡਸਟਰੀ ਬਾਰੇ ਕੁਝ ਗਲਤ ਨਹੀਂ ਕਿਹਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e