ਅਮਰੀਕਾ : ਘਰ ''ਚ ਦਾਖਲ ਹੋਇਆ ਟਰੱਕ, ਡਰਾਈਵਰ ਦੀ ਮੌਤ

07/05/2024 10:21:12 AM

ਅਮਰੀਕਾ (ਟੈਕਸਾਸ) (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਟੈਕਸਾਸ ਸਟੇਟ ਦੇ ਮਿਸ਼ਨ ਸ਼ਹਿਰ ਵਿੱਚ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ। ਜਿਸ ਵਿੱਚ 51 ਸਾਲਾ ਟਰੱਕ ਡਰਾਈਵਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦੇ ਮਿਸ਼ਨ ਟਾਊਨ ਵਿੱਚ ਸ਼ਨੀਵਾਰ, 29 ਜੂਨ ਦੀ ਸਵੇਰ ਨੂੰ ਮਿਸ਼ਨ ਵਿੱਚ ਡਬਲਯੂ. ਐਕਸਪ੍ਰੈਸਵੇਅ 83 ਦੇ 2600 ਬਲਾਕ ਵਿੱਚ ਇੱਕ 18 ਪਹੀਆ ਵਾਹਨ ਸੜਕ ਤੋਂ ਇੱਕਦਮ ਬੇਕਾਬੂ ਹੋਕੇ ਨੇੜੇ ਦੇ ਪਾਰਕਿੰਗ ਲਾਟ ਵਿੱਚ ਤੇਜ਼ ਰਫ਼ਤਾਰ ਨਾਲ ਦਾਖਲ ਹੋ ਗਿਆ, ਜਿੱਥੇ ਇਸਨੇ ਕੁਝ ਕਾਰਾਂ ਨੂੰ ਟੱਕਰ ਮਾਰੀ ਅਤੇ ਉਪਰੰਤ ਫਾਰ ਸੇਲ ਖਾਲੀ ਘਰ ਅੰਦਰ ਵੜ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਪੁਲਸ ਦਾ ਸਰਚ ਅਪ੍ਰੇਸ਼ਨ; ਸ਼ਹਿਰ ਦੇ ਮੌਜੂਦਾ ਮੇਅਰ, ਸਾਬਕਾ ਮੇਅਰ ਸਮੇਤ ਕੁੱਲ 25 ਲੋਕ ਗ੍ਰਿਫ਼ਤਾਰ

ਇਸ ਐਕਸੀਡੈਂਟ ਵਿੱਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਕਾਰ ਸਵਾਰ ਦੋ ਲੋਕ ਗੰਭੀਰ ਜ਼ਖਮੀ ਹੋ ਗਏ, ਜਿਹੜੇ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਹਨ। ਮਿਸ਼ਨ ਫਾਇਰ ਫਾਈਟਰਜ਼ ਐਸੋਸੀਏਸ਼ਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਇੱਕ ਵੱਡਾ ਹਾਦਸਾ ਹੋਇਆ ਪਰ ਚੰਗੀ ਕਿਸਮਤ ਨਾਲ ਘਰ ਸੇਲ 'ਤੇ ਹੋਣ ਕਰਕੇ ਖਾਲੀ ਸੀ ਅਤੇ ਹੋਰ ਜਾਨੀ ਨੁਕਸਾਨ ਹੋਣੋਂ ਬਚਾ ਰਿਹਾ। ਇਸ ਭਿਆਨਕ ਐਕਸੀਡੈਂਟ ਕਾਰਨ ਘਰ ਬੁਰੀ ਤਰਾਂ ਤਬਾਹ ਹੋ ਚੁੱਕਾ ਹੈ, ਜਿਸ ਕਰਕੇ ਬਚਦੇ ਘਰ ਦੇ ਢਾਂਚੇ ਨੂੰ ਜਲਦ ਗਿਰਾਇਆ ਜਾਵੇਗਾ। ਮਿਸ਼ਨ ਪੁਲਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News