ਰਾਮ ਮੰਦਰ ਦੇ ਪੁਜਾਰੀਆਂ ਦੀ ਤਨਖਾਹ ਤੈਅ, ਸਿੱਧੇ ਖਾਤੇ ’ਚ ਜਾਵੇਗਾ ਪੈਸਾ, ਐਂਡ੍ਰਾਇਡ ਫੋਨ ਦੀ ਵੀ ਮਿਲੀ ਆਗਿਆ
Friday, Jul 05, 2024 - 03:35 AM (IST)
ਅਯੁੱਧਿਆ - ਸ਼੍ਰੀ ਰਾਮ ਜਨਮ ਭੂਮੀ ’ਚ ਰਾਮਲੱਲਾ ਦੀ ਅਸ਼ਟਯਾਮ ਸੇਵਾ ਅਤੇ ਪੂਜਾ-ਅਰਚਨਾ ਦੇ ਨਵ-ਨਿਯੁਕਤ 20 ਪੁਜਾਰੀਆਂ ਦੀ ਤਨਖਾਹ ਤੈਅ ਕਰ ਦਿੱਤੀ ਗਈ ਹੈ। ਹਾਲਾਂਕਿ ਤਨਖਾਹ ਨੂੰ ਜਨਤਕ ਨਹੀਂ ਕੀਤਾ ਗਿਆ ਹੈ ਪਰ ਪੁਜਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੋਰਡ ਆਫ ਟਰੱਸਟੀਜ਼ ਵੱਲੋਂ ਤੀਰਥ ਖੇਤਰ ਦੇ ਸਥਾਈ ਪੁਜਾਰੀਆਂ ਲਈ ਆਗਿਆਯੋਗ ਸਹੂਲਤਾਂ ਨੂੰ ਵੀ ਇਨ੍ਹਾਂ ਨੂੰ ਪ੍ਰਦਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਨ੍ਹਾਂ ਪੁਜਾਰੀਆਂ ਨੂੰ ਸਿਖਲਾਈ ਦੀ ਮਿਆਦ ’ਚ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਦਾ ਮਿਹਨਤਾਨਾ ਦਿੱਤਾ ਜਾ ਰਿਹਾ ਸੀ। ਉੱਥੇ ਹੀ ਜੁਲਾਈ ਮਹੀਨੇ ਦੇ ਅੰਤ ’ਚ ਤੈਅ ਤਨਖਾਹ ਉਨ੍ਹਾਂ ਦੇ ਖਾਤੇ ’ਚ ਸਿੱਧੇ ਟਰਾਂਸਫਰ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਗਰਭਗ੍ਰਹਿ ’ਚ ਨਹੀਂ ਲਿਜਾ ਸਕਣਗੇ ਮੋਬਾਈਲ-ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਪੁਜਾਰੀਆਂ ਵੱਲੋਂ ਰਾਮ ਮੰਦਰ ’ਚ ਐਂਡ੍ਰਾਇਡ ਫੋਨ ਦੀ ਵਰਤੋਂ ’ਤੇ ਲਾਈ ਰੋਕ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਪੁਜਾਰੀ ਐਂਡ੍ਰਾਇਡ ਫੋਨ ਮੰਦਰ ਕੰਪਲੈਕਸ ’ਚ ਲਿਜਾ ਸਕਣਗੇ ਪਰ ਉਹ ਗਰਭਗ੍ਰਹਿ ’ਚ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਣਗੇ। ਪੁਜਾਰੀ ਗਰਭਗ੍ਰਹਿ ’ਚ ਦਾਖ਼ਲ ਹੋਣ ਤੋਂ ਪਹਿਲਾਂ ਮੋਬਾਈਲ ਨੂੰ ਲਾਕਰ ’ਚ ਜਮ੍ਹਾ ਕਰ ਦੇਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e