ਸੁਜ਼ੈਨ-ਅਰਸਲਾਨ ਗੋਨੀ ਦੇ ਵਿਆਹ ਨੂੰ ਲੈ ਕੇ ਮਾਂ ਨੇ ਤੋੜੀ ਚੁੱਪੀ, ਕੀਤਾ ਇਹ ਖੁਲਾਸਾ

Friday, Jul 05, 2024 - 10:17 AM (IST)

ਸੁਜ਼ੈਨ-ਅਰਸਲਾਨ ਗੋਨੀ ਦੇ ਵਿਆਹ ਨੂੰ ਲੈ ਕੇ ਮਾਂ ਨੇ ਤੋੜੀ ਚੁੱਪੀ, ਕੀਤਾ ਇਹ ਖੁਲਾਸਾ

ਮੁੰਬਈ- ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦੇ ਤਲਾਕ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤਲਾਕ ਤੋਂ ਬਾਅਦ ਰਿਤਿਕ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ। ਸੁਜ਼ੈਨ ਅਰਸਲਾਨ ਗੋਨੀ ਦੇ ਨਾਲ ਹੈ। ਹੁਣ ਸੁਜ਼ੈਨ ਦੀ ਮਾਂ ਨੇ ਆਪਣੀ ਧੀ ਦੇ ਜੀਵਨ 'ਚ ਦੂਜੀ ਵਾਰ ਪਿਆਰ 'ਚ ਪੈਣ ਦੀ ਗੱਲ ਕੀਤੀ ਹੈ।ਸੁਜ਼ੈਨ ਅਤੇ ਰਿਤਿਕ ਦੋਵੇਂ ਹੁਣ ਸਿੰਗਲ ਨਹੀਂ ਹਨ।

ਇਹ ਵੀ ਪੜ੍ਹੋ- ਵਿੱਕੀ ਕੌਸ਼ਲ ਦੇ ਦੀਵਾਨੇ ਹੋਏ ਸਲਮਾਨ ਖ਼ਾਨ, ਕੀਤੀ ਗੀਤ 'ਤੌਬਾ ਤੌਬਾ' ਦੀ ਤਾਰੀਫ਼

ਸੁਜ਼ੈਨ ਦੀ ਮਾਂ ਜ਼ਰੀਨ ਖੁਸ਼ ਹੈ ਕਿ ਉਨ੍ਹਾਂ ਦੀ ਧੀ ਨੂੰ ਚੰਗਾ ਲੜਕਾ ਮਿਲਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸੁਜ਼ੈਨ ਦੇ ਪ੍ਰੇਮੀ ਬਾਰੇ ਗੱਲ ਕੀਤੀ। ਜ਼ਰੀਨ ਨੇ ਕਿਹਾ, “ਅਰਸਲਾਨ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਜੰਮੂ ਸਿਆਸੀ ਪਰਿਵਾਰ ਨਾਲ ਸਬੰਧਤ ਹੈ। ਉਹ ਅਦਾਕਾਰੀ 'ਚ ਵੀ ਦਿਲਚਸਪੀ ਰੱਖਦਾ ਹੈ, ਮੈਂ ਉਸ ਨੂੰ ਇਸ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਉਸ ਦਾ ਬਹੁਤ ਚੰਗਾ ਪਰਿਵਾਰ ਹੈ ਅਤੇ ਮੈਂ ਖੁਸ਼ ਹਾਂ ਕਿ ਸੁਜ਼ੈਨ ਅਤੇ ਅਰਸਲਾਨ ਇਕੱਠੇ ਖੁਸ਼ ਹਨ।

ਇਹ ਵੀ ਪੜ੍ਹੋ- ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

ਅਰਸਲਾਨ ਅਤੇ ਸੁਜ਼ੈਨ ਦੇ ਵਿਆਹ ਬਾਰੇ ਜ਼ਰੀਨ ਨੇ ਕਿਹਾ, ''ਦੋਵੇਂ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਅੱਜ ਦੇ ਸਮੇਂ 'ਚ ਜੇਕਰ ਤੁਹਾਨੂੰ ਕਿਸੇ ਨਾਲ ਖੁਸ਼ੀ ਮਿਲਦੀ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ। ਅੱਗੇ ਕੀ ਹੋਵੇਗਾ ਕੋਈ ਨਹੀਂ ਜਾਣਦਾ। ਅੱਜ ਦੀ ਜ਼ਿੰਦਗੀ ਉਹੀ ਹੈ ਜਿਸ ਨੂੰ ਜਿਸ ਤਰ੍ਹਾਂ ਤੁਸੀਂ ਬਣਾ ਲੈਂਦੇ ਹੋ। ਤੁਹਾਨੂੰ ਖੁਸ਼ਹਾਲ ਅਤੇ ਸੈਟਲ ਹੋਣ ਲਈ ਵਿਆਹ ਦੀ ਜ਼ਰੂਰਤ ਹੈ, ਇਹ ਕਹਾਵਤ ਪੁਰਾਣੀ ਹੋ ਚੁੱਕੀ ਹੈ ਹੈ ਹੁਣ ਇਸ ਦਾ ਕੋਈ ਅਰਥ ਨਹੀਂ ਹੈ। "ਔਰਤਾਂ ਹੁਣ ਸੁਤੰਤਰ ਹਨ ਅਤੇ ਆਪਣੇ ਫੈਸਲੇ ਖੁਦ ਲੈਂਦੀਆਂ ਹਨ।"


author

Priyanka

Content Editor

Related News