ਪੈਰਿਸ ਓਲੰਪਿਕ ’ਚ ਭਾਰਤ ਦੀ 28 ਮੈਂਬਰੀ ਐਥਲੈਕਿਟਸ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
Friday, Jul 05, 2024 - 10:32 AM (IST)
ਨਵੀਂ ਦਿੱਲੀ- ਮੌਜੂਦਾ ਚੈਂਪੀਅਨ ਨੀਰਜ ਚੋਪੜਾ 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਕ ’ਚ ਭਾਰਤ ਦੀ 28 ਮੈਂਬਰੀ ਐਥਲੈਟਿਕਸ ਟੀਮ ਦੀ ਅਗਵਾਈ ਕਰੇਗਾ। ਟੋਕੀਓ ਓਲੰਪਿਕ ’ਚ ਭਾਲਾ ਸੁੱਟ ’ਚ ਸੋਨ ਤਮਗਾ ਜਿੱਤਣ ਵਾਲੇ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਚੋਪੜਾ ਨੇ ਓਲੰਪਿਕ ਦੀ ਤਿਆਰੀ ਦੇ ਸਿਲਸਲੇ ’ਚ ਡਾਇਮੰਡ ਲੀਗ ਦੇ ਆਖਰੀ ਪੜਾਅ ’ਚ ਹਿੱਸਾ ਨਾਲ ਲੈਣ ਦਾ ਫੈਸਲਾ ਕੀਤਾ ਹੈ।
ਭਾਰਤੀ ਐਥਲੈਟਿਕਸ ਟੀਮ ’ਚ 17 ਪੁਰਸ਼ ਅਤੇ 11 ਮਹਿਲਾ ਖਿਡਾਰੀ ਸ਼ਾਮਲ ਹਨ। ਚੋਪੜਾ ਤੋਂ ਇਲਾਵਾ ਇਨ੍ਹਾਂ ’ਚ ਏਸ਼ੀਆਈ ਖੇਡਾਂ ਦੇ ਚੈਂਪੀਅਨ ਅਵਿਨਾਸ਼ ਸਾਬਲੇ, ਤੇਜਿੰਦਰਪਾਲ ਸਿੰਘ ਤੂਰ ਅਤੇ ਅੜਿੱਕਾ ਦੌੜ ਦੇ ਦੌੜਾਕ ਜੋਤੀ ਯਾਰਾਜੀ ਵਰਗੇ ਹੋਰ ਪ੍ਰਮੁੱਖ ਖਿਡਾਰੀ ਵੀ ਸ਼ਾਮਿਲ ਹਨ। ਪੁਰਸ਼ਾਂ ਦੀ 4 ਗੁਣ 400 ਮੀਟਰ ਿਰਲੇ ਟੀਮ ’ਚ ਮੁਹੰਮਦ ਅਨਸ, ਮੁਹੰਮਦ ਅਜ਼ਮਲ, ਅਮੋਜ ਜੈਕਬ ਅਤੇ ਰਾਜੇਸ਼ ਰਮੇਸ਼ ਸ਼ਾਮਲ ਹਨ।
ਇਸ ਟੀਮ ਨੇ ਹਾਲ ਹੀ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਅਮਰੀਕਾ ਦੀ ਟੀਮ ਨੂੰ ਪਿੱਛੇ ਛੱਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪੈਰਿਸ ਓਲੰਪਿਕ ’ਚ ਟ੍ਰੈਕ ਅਤੇ ਫੀਲਡ ਦੇ ਮੁਕਾਬਲੇ 1 ਤੋਂ 11 ਅਗਸਤ ਤੱਕ ਆਯੋਜਿਤ ਕੀਤੇ ਜਾਣਗੇ।