ਡੋਪ ਜਾਂਚ ’ਚ ਫੇਲ ਰਹੀ 400 ਮੀਟਰ ਦੌੜਾਕ ਦੀਪਾਂਸ਼ੀ, ਨਾਡਾ ਨੇ ਕੀਤਾ ਮੁਅੱਤਲ

Friday, Jul 05, 2024 - 10:09 AM (IST)

ਡੋਪ ਜਾਂਚ ’ਚ ਫੇਲ ਰਹੀ 400 ਮੀਟਰ ਦੌੜਾਕ ਦੀਪਾਂਸ਼ੀ, ਨਾਡਾ ਨੇ ਕੀਤਾ ਮੁਅੱਤਲ

ਨਵੀਂ ਦਿੱਲੀ- ਨਾਡਾ ਨੇ ਹਾਲ ਹੀ ’ਚ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਨੂੰ ਡੋਪ ਜਾਂਚ ’ਚ ਫੇਲ ਹੋਣ ਕਾਰਨ ਮੁਅੱਤਲ ਕੀਤਾ। ਦੀਪਾਂਸ਼ੀ (21 ਸਾਲ) ਨੇ ਸ਼ੁੱਕਰਵਾਰ ਨੂੰ ਪੰਚਕੁਲਾ ’ਚ ਮਹਿਲਾਵਾਂ ਦੇ 400 ਮੀਟਰ ਫਾਈਨਲ ’ਚ ਕਿਰਣ ਪਹਿਲ (50.92 ਸੈਕੰਡ) ਤੋਂ ਬਾਅਦ 52.01 ਸੈਕੰਡ ਦੇ ਸਮੇਂ ਨਾਲ ਦੂਸਰਾ ਸਥਾਨ ਹਾਸਲ ਕੀਤਾ ਸੀ।

ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨੇ ਵਿਚ ‘ਏਨਾਬੋਲਿਕ ਸਟੇਰਾਇਡ’ ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਤੋਂ ਬਾਅਦ ਜਾਂ ਸੈਮੀਫਾਈਨਲ ’ਚ) ਲਏ ਗਏ। ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿਚ ਇਹ ਪਹਿਲਾ ਡੋਪ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਵੀ ਸੀ। ਦੀਪਾਂਸ਼ੀ ਰਾਸ਼ਟਰੀ ਕੈਂਪ ’ਚ ਟ੍ਰੇਨਿੰਗ ਨਹੀਂ ਕਰਦੀ।


author

Aarti dhillon

Content Editor

Related News