ਖ਼ਾਸ ਖ਼ਬਰ : ਐੱਲ 1 ਵੀਜ਼ਾ ਅਪਲਾਈ ਕਰਨ ਲੱਗੇ ਹਮੇਸ਼ਾ ਯਾਦ ਰੱਖੋ ਇਹ ਗੱਲਾਂ

Friday, Jan 08, 2021 - 02:38 PM (IST)

ਐੱਲ-1 ਅਤੇ ਐੱਚ-1 ਬੀ ਵੀਜ਼ਾ ਗੈਰ ਪ੍ਰਵਾਸੀ ਵਰਕ ਵੀਜ਼ਾ ਹੈ, ਜੋ ਸੰਯੁਕਤ ਰਾਜ ਅਮਰੀਕਾ ਵੱਲੋ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਬਹੁਤ ਸਮਾਨਤਾਵਾਂ ਹੁੰਦੀਆਂ ਹਨ, ਜਿਸ ਕਰਕੇ ਇਨ੍ਹਾਂ ਦੋ ਵਿੱਚੋਂ ਇੱਕ ਰਸਤਾ ਚੁਣਨਾਂ ਕਾਫ਼ੀ ਮੁਸ਼ਕਲ ਹੁੰਦਾ ਹੈ। ਇਨ੍ਹਾਂ ਦੋਨਾਂ ਵਿੱਚੋਂ ਕੋਈ ਵੀ ਇੱਕ ਵੀਜ਼ਾ ਚੁਣਨ ਤੋਂ ਪਹਿਲਾ ਜ਼ਰੂਰੀ ਹੈ ਕਿ ਇਨ੍ਹਾਂ ਬਾਰੇ ਚੰਗੀ ਜਾਣਕਾਰੀ ਹੋਵੇ। 

ਕਿਸ ਲਈ ਕਿਹੜਾ ਵੀਜ਼ਾ ਜ਼ਰੂਰੀ ਹੈ
ਅਮਰੀਕਾ ਵਿੱਚ ਨੌਕਰੀ ਲਈ ਵੀਜਾ ਲੈ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਦੋਵਾਂ ਵੀਜ਼ਾ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। 

ਐੱਲ – 1 ਵੀਜ਼ਾ
ਐੱਲ –1 ਵੀਜ਼ਾ ਇੰਟਰ-ਕੰਪਨੀ ਟ੍ਰਾਂਸਫਰ ਗੈਰ-ਪ੍ਰਵਾਸੀ ਵੀਜ਼ਾ ਹੈ। ਇਸ ਵਿੱਚ ਮਲਟੀ-ਨੈਸ਼ਨਲ ਕੰਪਨੀਆਂ ਨੂੰ ਵਿਦੇਸ਼ੀ ਸ਼ਾਖਾਵਾਂ ਤੋਂ ਕਰਮਚਾਰੀਆਂ ਨੂੰ ਅਮਰੀਕਾ ਦੇ ਅੰਦਰ ਟ੍ਰਾਂਸਫਰ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਐਚ-1 ਬੀ ਵੀਜ਼ਾ 
ਐਚ-1 ਬੀ ਵੀਜ਼ਾ ਦੇ ਤਹਿਤ ਯੂ.ਐੱਸ ਕੰਪਨੀਆਂ ਦੇ ਮਾਲਕਾਂ ਨੂੰ ਕੰਪਨੀ ਵਿੱਚ ਕੰਮ ਲਈ ਨਵੇਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਦੀ ਆਗਿਆ ਦਿੱਤੀ ਜਾਂਦੀ ਹੈ।

ਐੱਲ-1 ਵੀਜ਼ਾ ਦੀਆਂ ਜ਼ਰੂਰੀ ਗੱਲਾਂ
ਇਹ ਵੀਜ਼ਾ ਉਨ੍ਹਾਂ ਲੋਕਾਂ ਲਈ ਹੁੰਦਾ ਹੈ, ਜੋ ਪਹਿਲਾਂ ਹੀ ਕੰਪਨੀ ਦੁਆਰਾ ਕਿਸੀ ਹੋਰ ਦੇਸ਼ ਵਿੱਚ ਕੰਮ ਕਰ ਰਹੇ ਹੁੰਦੇ ਹਨ ਅਤੇ ਹੁੱਣ ਅਮਰੀਕਾ ਦੇ ਦਫ਼ਤਰ ਵਿੱਚ ਤਬਦੀਲ ਹੋ ਰਹੇ ਹਨ। ਇਹ ਇੱਕ ਅਸਥਾਈ ਵੀਜ਼ਾ ਹੁੰਦਾ ਹੈ, ਇਸ ਲਈ ਬਿਨੈਕਾਰਾਂ ਨੂੰ ਵੀਜ਼ਾ ਲੈਣ ਤੋਂ ਪਹਿਲਾ ਸਾਬਤ ਕਰਨਾ ਪਵੇਗਾ ਕਿ ਉਹ ਅਮਰੀਕਾ ਵਿੱਚ ਰਹਿਣਾ ਚਾਹੁੰਦੇ ਹਨ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਦੋ ਤਰ੍ਹਾਂ ਦੇ ਹੁੰਦੇ ਹਨ ਐਲ-1 ਵੀਜ਼ਾ 
1. ਐੱਲ-1 ਏ ( L-1A) ਇਹ ਵੀਜ਼ਾ ਮੈਨੇਜਰ ਅਤੇ ਕਾਰਜਕਾਰੀ ਅਧਿਕਾਰੀਆਂ ਲਈ ਹੁੰਦਾ ਹੈ, ਜਿਸ ਵਿੱਚ ਅਧਿਕਾਰੀ ਬਿਨਾਂ ਜ਼ਿਆਦਾ ਨਿਗਰਾਨੀ ਤੋਂ ਫ਼ੈਸਲੇ ਲੈ ਸਕਦੇ ਹਨ। ਦੂਜੇ ਪਾਸੇ ਮੈਨੇਜਰ ਕਰਮਚਾਰੀਆਂ ਦੇ ਕੰਮ ਉੱਤੇ ਨਿਗਰਾਨੀ ਰੱਖਦੇ ਹਨ।  

2. ਐੱਲ-1ਬੀ (L-1B) ਇਹ ਵੀਜ਼ਾ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਕੋਲ ਕੰਪਨੀ ਕੇ ਕੰਮ, ਉਤਪਾਦਾਂ, ਸੇਵਾਵਾਂ ਦੇ ਨਾਲ ਹੋਰ ਵੀ ਕਈ ਤਰ੍ਹਾਂ ਦਾ ਗਿਆਨ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਪਲਾਈ ਕਰਨ ਲੱਗੇ ਧਿਆਨ ਰੱਖੋ ਇਹ ਗੱਲਾਂ 
ਇਹ ਵੀਜ਼ਾ ਅਪਲਾਈ ਕਰਨ ਲੱਗੇ ਜ਼ਰੂਰੀ ਹੈ ਕਿ ਕਰਮਚਾਰੀ ਅਤੇ ਮਾਲਕ ਦੋਵਾਂ ਦੀਆਂ ਜ਼ਰੂਰਤ ਪੂਰੀ ਤਰ੍ਹਾਂ ਮਿਲਦੀਆਂ ਹੋਣ। 

ਕੰਪਨੀ ਧਿਆਨ ਰੱਖੇ ਇਹ ਗੱਲਾਂ
ਕੰਪਨੀ ਅਤੇ ਕਰਮਚਾਰੀ ਵਿੱਚ ਇੱਕ ਚੰਗਾ ਰਿਸ਼ਤਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਵੀਜ਼ਾ ਧਾਰਕ ਜਦੋਂ ਯੂ.ਐੱਸ. ਵਿੱਚ ਰਹੇ, ਉਹ ਸਮਾਂ ਕੰਪਨੀ ਦਾ ਕਿਸੀ ਇੱਕ ਹੋਰ ਦੇਸ਼ ਵਿਚ ਵੀ ਕੰਮ ਹੋਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਕਰਮਚਾਰੀ ਧਿਆਨ ਰੱਖੇ ਇਹ ਗੱਲਾਂ
ਅਪਲਾਈ ਕਰਨ ਵਾਲਾ ਪਿਛਲੇ ਤਿੰਨ ਸਾਲਾਂ ਦੇ ਅੰਦਰ ਕੰਪਨੀ ਵਿੱਚ ਘੱਟੋ-ਘੱਟ 1 ਸਾਲ ਪ੍ਰਬੰਧਕ, ਕਾਰਜਕਾਰੀ ਜਾਂ ਕਿਸੀ ਖ਼ਾਸ ਖੇਤਰ ਵਿੱਚ ਕੰਮ ਕਰ ਚੁੱਕਾ ਹੋਵੇ। ਕੰਪਨੀ ਵਿੱਚ ਕੰਮ ਕਰਦਾ ਹੋਇਆ ਬਿਨੈਕਾਰ ਹੀ ਇਸ ਲਈ ਅਪਲਾਈ ਕਰ ਸਕਦਾ ਹੈ।

ਕਿਵੇਂ ਕਰੀਏ ਅਪਲਾਈ
1. ਡੀ.ਐੱਸ ਫਾਰਮ - 160, ਦੋ ਪਾਸਪੋਰਟ ਫੋਟੋ ਅਤੇ ਯੂ.ਐੱਸ. ਪਾਸਪੋਰਟ ਦੀ ਇਕ ਕਾਪੀ
2. I-129 ਇਹ ਫਾਰਮ ਕਰਮਚਾਰੀ ਦੇ ਕੰਮ ਸ਼ੁਰੂ ਕਰਨ ਤੋਂ 45 ਦਿਨ ਪਹਿਲੇ ਭਰਿਆ ਜਾਣਾ ਚਾਹੀਦਾ ਹੈ ਪਰ ਇਹ 6 ਮਹੀਨੇ ਤੋਂ ਪਹਿਲਾਂ ਦਾ ਨਹੀਂ ਹੋਣਾ ਚਾਹੀਦਾ। 
3. ਬਿਨੈਕਾਰ ਨੂੰ ਆਪਣੇ ਦੇਸ਼ ਦੇ ਦੂਤਾਵਾਸ ਜਾਣ ਜਾ ਕੇ ਜਾਣਕਾਰੀ ਦੇਣ ਦੀ ਲੋੜ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਇਸ ਦਾ ਪੂਰਾ ਕੰਮ ਹੋਣ ਦੀ ਸਮਾਂ ਸੇਵਾ ਕੇਂਦਰ ਅਤੇ ਦੇਸ਼ ਦੇ ਆਧਾਰ ’ਤੇ ਵੱਖਰਾ ਹੁੰਦਾ ਹੈ। ਇਸਨੂੰ 1 ਤੋਂ 6 ਮਹੀਨੇ ਦਾ ਸਮਾਂ ਵੀ ਲੱਗ ਸਕਦਾ ਹੈ। 


rajwinder kaur

Content Editor

Related News