ਡੇਰਾ ਬਿਆਸ ਦੀ ਸੰਗਤ ਨਾਲ ਜੁੜੀ ਅਹਿਮ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
Wednesday, Nov 26, 2025 - 11:29 AM (IST)
ਜਲੰਧਰ (ਗੁਲਸ਼ਨ)-ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਉਤਰਾਧਿਕਾਰੀ ਹਜ਼ੂਰ ਜਗਦੀਪ ਸਿੰਘ ਗਿੱਲ ਮੰਗਲਵਾਰ ਦੁਪਹਿਰ ਜਲੰਧਰ ਕੈਂਟ ਸਥਿਤ ਸਤਿਸੰਗ ਘਰ ਨੰਬਰ 5 ਵਿਚ ਪਹੁੰਚੇ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਉਨ੍ਹਾਂ ਦੇ ਦਰਸ਼ਨਾਂ ਲਈ ਇਕੱਠੀ ਹੋਈ। ਹਜ਼ੂਰ ਲਗਭਗ ਪੌਣਾ ਘੰਟਾ ਉੱਥੇ ਰਹੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗਤ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
ਇਕ ਬੀਬੀ ਨੇ ਪੁੱਛਿਆ,“ਤੁਸੀਂ ਬਾਬਾ ਜੀ ਨੂੰ ਨਾਲ ਕਿਉਂ ਨਹੀਂ ਲਿਆਂਦੇ?” ਜਿਸ ’ਤੇ ਹਜ਼ੂਰ ਨੇ ਮੁਸਕਰਾਉਂਦੇ ਹੋਏ ਕਿਹਾ— “ਹੁਣ ਸੰਗਤ ਬਹੁਤ ਵੱਧ ਗਈ ਹੈ, ਇਸ ਲਈ ਅਸੀਂ ਦੋਵਾਂ ਨੇ ਕੰਮ ਵੰਡ ਲਏ ਹਨ।” ਇਹ ਸੁਣ ਕੇ ਸੰਗਤ ਹੱਸ ਪਈ। ਇਸ ਤੋਂ ਇਲਾਵਾ ਰੂਹਾਨੀਅਤ ਨਾਲ ਜੁੜੇ ਹੋਰ ਕਈ ਸਵਾਲ-ਜਵਾਬ ਵੀ ਹੋਏ। ਫਿਰ ਹਜ਼ੂਰ ਨੇ ਪੈਦਲ ਚੱਲ ਕੇ ਬੈਠੀ ਸੰਗਤ ਨੂੰ ਦਰਸ਼ਨ ਦਿੱਤੇ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਸਬੰਧੀ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ 28 ਤਾਰੀਖ਼ ਤੱਕ ਕੀਤੀ ਵੱਡੀ ਭਵਿੱਖਬਾਣੀ
ਜ਼ਿਕਰਯੋਗ ਹੈ ਕਿ ਸੰਗਤ ਨੂੰ ਇਕ ਦਿਨ ਪਹਿਲਾਂ ਹੀ ਹਜ਼ੂਰ ਦੀ ਆਉਣ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਜਲੰਧਰ ਅਤੇ ਨਜ਼ਦੀਕੀ ਸ਼ਹਿਰਾਂ ਤੋਂ ਸਵੇਰੇ ਤੋਂ ਹੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਹਜ਼ੂਰ ਗਿੱਲ 1.20 ਵਜੇ ਸਤਿਸੰਗ ਘਰ ਪਹੁੰਚੇ ਅਤੇ 2 ਵਜੇ ਰਵਾਨਾ ਹੋਏ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਬਲਾਚੌਰ, ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਸਥਿਤ ਸਤਿਸੰਗ ਘਰਾਂ ਵਿਚ ਸੰਗਤ ਨੂੰ ਦਰਸ਼ਨ ਦੇ ਚੁੱਕੇ ਸਨ। ਜਲੰਧਰ ਕੈਂਟ ਤੋਂ ਉਹ ਸਿੱਧੇ ਡੇਰਾ ਬਿਆਸ ਲਈ ਰਵਾਨਾ ਹੋ ਗਏ। ਇਸ ਮੌਕੇ ਮੇਅਰ ਵਿਨੀਤ ਧੀਰ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਨਿਤਿਨ ਕੋਹਲੀ ਨੇ ਵੀ ਹਜ਼ੂਰ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੀ ਆਬੋ ਹਵਾ ਹੋਈ ਜ਼ਹਿਰੀਲੀ! 400 ਤੋਂ ਪਾਰ ਪੁੱਜਾ AQI,ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
