ਉਦਯੋਗਪਤੀ ਦੀ ਦਰਿਆਦਿਲੀ, ਆਪਣੇ ਜੱਦੀ ਪਿੰਡ 'ਚ ਹਰੇਕ ਪਰਿਵਾਰ ਨੂੰ ਦਿੱਤੇ 57 ਲੱਖ ਰੁਪਏ

Thursday, Jul 06, 2023 - 03:10 PM (IST)

ਸਿਓਲ- ਦੱਖਣੀ ਕੋਰੀਆ ਦੀ ਪ੍ਰਾਪਰਟੀ ਡਿਵੈਲਪਰ ਕੰਪਨੀ ਬੂਯੌਂਗ ਦੇ 82 ਸਾਲਾ ਚੇਅਰਮੈਨ ਲੀ ਜੋਂਗ-ਕਿਊਨ ਨੇ ਦਰਿਆਦਿਲੀ ਦਿਖਾਉਂਦੇ ਹੋਏ ਆਪਣੇ ਜੱਦੀ ਪਿੰਡ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ 57-57 ਲੱਖ ਰੁਪਏ ਬਤੌਰ ਤੋਹਫ਼ੇ ਵਜੋਂ ਦਿੱਤੇ ਹਨ। ਉਸ ਨੇ ਉਨਪਿਓਂਗ-ਰੀ ਦੇ 280 ਪਰਿਵਾਰਾਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਕੁੱਲ 1,596 ਕਰੋੜ ਰੁਪਏ ਦਾਨ ਕੀਤੇ। ਉਸ ਨੇ ਪਿੰਡ ਦੇ ਸਕੂਲ ਵਿੱਚ ਆਪਣੇ ਨਾਲ ਪੜ੍ਹਣ ਵਾਲਿਆਂ ਨੂੰ ਵੀ ਪੈਸੇ ਦਿੱਤੇ। ਇਸ ਦੇ ਨਾਲ ਹੀ ਇਤਿਹਾਸ ਦੀਆਂ ਕਿਤਾਬਾਂ ਅਤੇ ਟੂਲਸੈੱਟ ਵੀ ਦਿੱਤੇ ਗਏ ਹਨ।  ਉਨ੍ਹਾਂ ਦੀ ਕੰਪਨੀ ਬੂਯੌਂਗ ਨੇ ਦੱਸਿਆ ਕਿ ਚੇਅਰਮੈਨ ਪਿੰਡ ਦੇ ਲੋਕਾਂ ਵੱਲੋਂ ਕੀਤੇ ਸਮਰਥਨ ਲਈ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸੀ। ਇਸ ਲਈ ਉਹਨਾਂ ਨੇ ਸਾਰੇ ਪਰਿਵਾਰਾਂ ਨੂੰ ਪੈਸੇ ਦਿੱਤੇ। ਬੂਯੌਂਗ ਦੀ ਕੁੱਲ ਜਾਇਦਾਦ 1.31 ਲੱਖ ਕਰੋੜ ਰੁਪਏ ਹੈ। ਕਿਊਨ ਕੋਰੀਆ ਦੇ ਚੋਟੀ ਦੇ 30 ਅਮੀਰਾ ਵਿਚੋਂ ਇਕ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨੀਦਰਲੈਂਡ ਸਰਕਾਰ ਦਾ ਵੱਡਾ ਫ਼ੈਸਲਾ; ਸਕੂਲਾਂ 'ਚ ਮੋਬਾਈਲ-ਸਮਾਰਟ ਵਾਚ 'ਤੇ ਲਾਈ ਪਾਬੰਦੀ 

70ਦੇ ਦਹਾਕੇ ਵਿੱਚ ਸ਼ੁਰੂ ਕੀਤਾ ਕਾਰੋਬਾਰ 

ਕਿਊਨ ਦਾ ਜਨਮ 1941 ਵਿੱਚ ਉਨਪਿਓਂਗ-ਰੀ ਪਿੰਡ ਵਿੱਚ ਹੋਇਆ, ਜਿੱਥੇ ਉਹ ਸਿਓਲ ਤੋਂ ਲਗਭਗ 180 ਮੀਲ ਦੱਖਣ ਵਿੱਚ ਵੱਡਾ ਹੋਇਆ। 1970 ਵਿੱਚ ਇੱਕ ਅਸਟੇਟ ਡਿਵੈਲਪਰ ਵਜੋਂ ਕੰਮ ਸ਼ੁਰੂ ਕੀਤਾ। ਉਸਨੂੰ 2004 ਅਤੇ 2018 ਵਿੱਚ ਧੋਖਾਧੜੀ ਅਤੇ ਟੈਕਸ ਚੋਰੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News