ਜਾਪਾਨ 'ਚ ਰਨਵੇ 'ਤੇ ਫਿਰ 2 ਜਹਾਜ਼ਾਂ ਦੀ ਟੱਕਰ, ਇਕ ਜਹਾਜ਼ 'ਚ 289 ਲੋਕ ਸਨ ਸਵਾਰ
Wednesday, Jan 17, 2024 - 10:26 AM (IST)
ਟੋਕੀਓ (ਏਜੰਸੀ)- 289 ਲੋਕਾਂ ਨੂੰ ਲਿਜਾ ਰਿਹਾ ਕੋਰੀਆਈ ਏਅਰ ਦਾ ਇਕ ਜਹਾਜ਼ ਮੰਗਲਵਾਰ ਨੂੰ ਉੱਤਰੀ ਜਾਪਾਨ ਦੇ ਨਿਊ ਚਿਟੋਸ ਹਵਾਈ ਅੱਡੇ ਦੇ ਰਨਵੇਅ 'ਤੇ ਜਾਂਦੇ ਸਮੇਂ ਇੱਕ ਪਾਰਕ ਕੀਤੇ ਕੈਥੇ ਪੈਸੀਫਿਕ ਜਹਾਜ਼ ਨਾਲ ਟਕਰਾ ਗਿਆ ਪਰ ਇਸ ਟੱਕਰ ਮਗਰੋਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਫਾਇਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਇਹ ਘਟਨਾ ਟੋਕੀਓ ਦੇ ਹਨੇਡਾ ਹਵਾਈ ਅੱਡੇ ਦੇ ਰਨਵੇਅ 'ਤੇ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਅਤੇ ਇਕ ਤੱਟ ਰੱਖਿਅਕ ਜਹਾਜ਼ ਦੇ ਵਿਚਕਾਰ ਹਾਈ ਪ੍ਰੋਫਾਈਲ ਟੱਕਰ ਦੇ ਦੋ ਹਫ਼ਤੇ ਬਾਅਦ ਵਾਪਰੀ ਹੈ। ਇਸ ਹਾਦਸੇ ਵਿਚ ਛੋਟੇ ਜਹਾਜ਼ ਦੇ 6 ਚਾਲਕ ਦਲ ਦੇ ਮੈਂਬਰਾਂ ਵਿੱਚੋਂ 5 ਦੀ ਮੌਤ ਹੋ ਗਈ ਸੀ।
ਚਿਟੋਸ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਮੰਗਲਵਾਰ ਨੂੰ KAL ਜਹਾਜ਼ ਨੇ ਟੇਕਆਉਟ ਲਈ ਆਪਣੇ ਪਾਰਕਿੰਗ ਸਥਾਨ ਤੋਂ ਰਨਵੇਅ ਵੱਲ ਜਾਣਾ ਸ਼ੁਰੂ ਕੀਤਾ ਹੀ ਸੀ, ਉਦੋਂ ਇਹ ਇਸਦੇ ਕੋਲ ਖੜ੍ਹੇ ਖਾਲੀ ਕੈਥੇ ਪੈਸੀਫਿਕ ਜਹਾਜ਼ ਨਾਲ ਟਕਰਾ ਗਿਆ। ਫਾਇਰ ਡਿਪਾਰਟਮੈਂਟ ਨੇ ਕਿਹਾ ਕਿ KAL ਜਹਾਜ਼ ਦੇ 276 ਯਾਤਰੀਆਂ ਅਤੇ 13 ਚਾਲਕ ਦਲ ਦੇ ਮੈਂਬਰਾਂ ਵਿੱਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਇਸ ਵਿਚ ਕਿਹਾ ਗਿਆ ਹੈ ਕਿ KAL ਏਅਰਲਾਈਨਰ ਦਾ ਮੁੱਖ ਖੱਬਾ ਵਿੰਗ ਕੈਥੇ ਪੈਸੀਫਿਕ ਜਹਾਜ਼ ਦੇ ਵਰਟੀਕਲ ਸਟੈਬੀਲਾਈਜ਼ਰ ਦੇ ਸੰਪਰਕ ਵਿਚ ਆ ਗਿਆ। ਜਹਾਜ਼ ਨੂੰ ਕਿੰਨਾ ਨੁਕਸਾਨ ਹੋਇਆ ਜਾਂ ਕਿਸ ਕਾਰਨ ਜਹਾਜ਼ ਪਾਰਕ ਕੀਤੇ ਜਹਾਜ਼ ਨਾਲ ਟਕਰਾਇਆ ਸਮੇਤ ਕੋਈ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।