ਕੋਲਕਾਤਾ ਕਤਲਕਾਂਡ : Bangladesh ''ਚ ਵੀ ਰੋਸ, ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

Sunday, Aug 18, 2024 - 01:24 AM (IST)

ਕੋਲਕਾਤਾ ਕਤਲਕਾਂਡ : Bangladesh ''ਚ ਵੀ ਰੋਸ, ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਢਾਕਾ : ਬੰਗਲਾਦੇਸ਼ 'ਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਇਕ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਹੱਤਿਆ ਖਿਲਾਫ ਗੁਆਂਢੀ ਦੇਸ਼ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਇਕਜੁੱਟਤਾ ਦਿਖਾਈ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ‘ਆਵਾਜ਼ ਤੋਲੋ ਨਾਰੀ’ ਦੇ ਬੈਨਰ ਹੇਠ ਕੀਤਾ ਗਿਆ ਇਹ ਪ੍ਰਦਰਸ਼ਨ ਢਾਕਾ ਯੂਨੀਵਰਸਿਟੀ ਵਿਚ ਰਾਜੂ ਮੂਰਤੀਕਲਾ ਨੇੜੇ ਹੋਇਆ। ‘ਢਾਕਾ ਟ੍ਰਿਬਿਊਨ’ ਨੇ ਭੌਤਿਕ ਵਿਗਿਆਨ ਵਿਭਾਗ ਦੀ ਵਿਦਿਆਰਥਣ ਰਹਿਨੁਮਾ ਅਹਿਮਦ ਨਿਰੇਤ ਦੇ ਹਵਾਲੇ ਨਾਲ ਆਪਣੀ ਖ਼ਬਰ ਵਿਚ ਕਿਹਾ, ‘ਅਸੀਂ ਬੰਗਾਲ ਵਿਚ ਜਬਰ-ਜ਼ਿਨਾਹ ਮਾਮਲੇ ਵਿਚ ਮੈਡੀਕਲ ਕਾਲਜ ਪ੍ਰਸ਼ਾਸਨ ਦੇ ਗੈਰ-ਸਹਿਯੋਗੀ ਰਵੱਈਏ ਤੋਂ ਜਾਣੂ ਹਾਂ। ਔਰਤਾਂ ਹੋਣ ਦੇ ਨਾਤੇ ਅਸੀਂ ਪ੍ਰਸ਼ਾਸਨ ਤੋਂ ਵੱਧ ਤੋਂ ਵੱਧ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ, ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜਲਦੀ ਫੈਸਲਾ ਸੁਣਾਉਣ ਦੀ ਮੰਗ ਕਰਦੇ ਹਾਂ।

PunjabKesari

ਮਨੁੱਖੀ-ਵਿਗਿਆਨ ਵਿਭਾਗ ਦੀ ਵਿਦਿਆਰਥਣ ਅਨਿਆ ਫਾਹਮੀਨ ਨੇ ਕਿਹਾ, "ਪੂਰੀ ਦੁਨੀਆ ਵਿਚ ਔਰਤਾਂ ਨੂੰ ਜਬਰ-ਜ਼ਿਨਾਹ ਵਰਗੇ ਘਿਨਾਉਣੇ ਅਪਰਾਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਸੀਂ ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਮਾਮਲੇ ਵਿਚ ਨਿਰਪੱਖ ਜਵਾਬਦੇਹੀ ਲਈ ਚੱਲ ਰਹੇ ਅੰਦੋਲਨ ਦਾ ਪੂਰਾ ਸਮਰਥਨ ਕਰਦੇ ਹਾਂ।" ਜਹਾਂਗੀਰਨਗਰ ਯੂਨੀਵਰਸਿਟੀ ਨੇ ਕਿਹਾ, “ਜਬਰ-ਜ਼ਿਨਾਹ ਦੀਆਂ ਪਿਛਲੀਆਂ ਘਟਨਾਵਾਂ ਵਿਚ ਪੀੜਤਾਂ ਦੇ ਨਾਂ ਜਨਤਕ ਕੀਤੇ ਗਏ ਸਨ, ਜਦੋਂਕਿ ਦੋਸ਼ੀਆਂ ਅਤੇ ਅਪਰਾਧੀਆਂ ਦੇ ਨਾਂ ਅਕਸਰ ਲੁਕੇ ਰਹਿੰਦੇ ਸਨ। ਕਈ ਵਾਰ ਸਰਕਾਰ ਜਾਂ ਸੱਤਾਧਾਰੀ ਧਿਰ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਦਬਾ ਦਿੱਤਾ ਜਾਂਦਾ ਹੈ। ਸਾਨੂੰ ਔਰਤਾਂ 'ਤੇ ਹੋ ਰਹੇ ਹਰ ਤਰ੍ਹਾਂ ਦੇ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਵਿੱਤ ਵਿਭਾਗ ਦੀ ਵਿਦਿਆਰਥਣ ਅਨੀਕਾ ਆਰੇਫਿਨ ਅਨੂ ਨੇ ਕਿਹਾ, “ਸਾਨੂੰ ਔਰਤਾਂ ਲਈ ਇਕ ਸੁਰੱਖਿਅਤ ਦੇਸ਼ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ 31 ਸਾਲਾ ਮਹਿਲਾ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਪ੍ਰਦਰਸ਼ਨਕਾਰੀਆਂ ਨੇ ਪੀੜਤਾ ਲਈ ਨਿਆਂ ਦੀ ਮੰਗ ਕੀਤੀ। ਬੰਗਲਾਦੇਸ਼ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਭਾਰਤ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਆਪਣੀ ਇਕਜੁੱਟਤਾ ਦਿਖਾਈ। ਇਸ ਤੋਂ ਇਲਾਵਾ ਢਾਕਾ ਯੂਨੀਵਰਸਿਟੀ 'ਚ 'ਆਕੂਪਾਈ ਦਿ ਨਾਈਟ' ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।

PunjabKesari

ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਵਿਦਿਆਰਥੀ ਪ੍ਰਦਰਸ਼ਨਕਾਰੀ ਢਾਕਾ ਯੂਨੀਵਰਸਿਟੀ ਦੇ ਰਾਜੂ ਯਾਦਗਾਰੀ ਬੁੱਤ ਨੇੜੇ ਇਕੱਠੇ ਹੋਏ, ਜਿੱਥੇ ਅਧਿਆਪਕਾਂ ਅਤੇ ਪਤਵੰਤਿਆਂ ਨੇ ਦੁਨੀਆ ਭਰ ਵਿਚ ਜਬਰ-ਜ਼ਿਨਾਹ ਪੀੜਤਾਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਤਖ਼ਤੀਆਂ ਲੈ ਕੇ ਕੈਂਪਸ ਵਿਚ ਰੋਸ ਮਾਰਚ ਵੀ ਕੀਤਾ। ਢਾਕਾ ਯੂਨੀਵਰਸਿਟੀ ਦੇ ਮਨੁੱਖੀ-ਵਿਗਿਆਨ ਵਿਭਾਗ ਦੀ ਇਕ ਵਿਦਿਆਰਥੀ ਅਨੀਆ ਫਾਹਮੀਨ ਨੇ ਕਿਹਾ ਕਿ ਬੰਗਲਾਦੇਸ਼ ਵਿਚ ਜਬਰ-ਜ਼ਿਨਾਹ ਦੇ ਜ਼ਿਆਦਾਤਰ ਮਾਮਲੇ ਗੈਰ-ਰਿਪੋਰਟ ਕੀਤੇ ਜਾਂਦੇ ਹਨ ਅਤੇ ਇੱਥੋਂ ਤੱਕ ਕਿ ਜਿਨ੍ਹਾਂ ਦੀ ਰਿਪੋਰਟ ਕੀਤੀ ਜਾਂਦੀ ਹੈ, ਉਨ੍ਹਾਂ ਦੀ ਸੁਣਵਾਈ ਘੱਟ ਹੀ ਹੁੰਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News