ਭਾਰਤ-ਪਾਕਿ ਮਗਰੋਂ ਬੰਗਲਾਦੇਸ਼ ''ਚ ਵੀ ਹੋਏ ਧਮਾਕੇ ! 11 ਥਾਵਾਂ ''ਤੇ ਸੁੱਟੇ ਗਏ ਬੰਬ, ਬੱਸਾਂ ਨੂੰ ਲਾਈ ਅੱਗ
Wednesday, Nov 12, 2025 - 09:58 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਤੋਂ ਬਾਅਦ ਹੁਣ ਬੰਗਲਾਦੇਸ਼ ’ਚ ਵੀ ਬੰਬ ਧਮਾਕੇ ਹੋਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕੇ ਰਾਜਧਾਨੀ ਢਾਕਾ ਦੇ ਵੱਖ-ਵੱਖ ਇਲਾਕਿਆਂ ’ਚ ਹੋਏ ਹਨ।
ਹਾਲਾਂਕਿ ਇਨ੍ਹਾਂ ਧਮਾਕਿਆਂ ’ਚ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਪਰ ਧਮਾਕਿਆਂ ਤੋਂ ਬਾਅਦ ਢਾਕਾ ਸਮੇਤ ਪੂਰੇ ਬੰਗਲਾਦੇਸ਼ ’ਚ ਲੋਕ ਡਰੇ ਹੋਏ ਹਨ। ਇਨ੍ਹਾਂ ਧਮਾਕਿਆਂ ’ਚ ਦੇਸੀ ਬੰਬਾਂ ਦੀ ਵਰਤੋਂ ਕੀਤੀ ਗਈ ਹੈ।
ਜਿਨ੍ਹਾਂ ਥਾਵਾਂ ’ਤੇ ਧਮਾਕੇ ਹੋਏ ਹਨ ਉਨ੍ਹਾਂ ’ਚ ਜਨਤਕ ਆਵਾਜਾਈ, ਮੁਹੰਮਦ ਯੂਨਸ ਅਤੇ ਬੰਗਲਾਦੇਸ਼ ਦੇ ਮੱਛੀ ਪਾਲਣ ਸਲਾਹਕਾਰ ਨਾਲ ਜੁੜੇ ਅਦਾਰੇ, ਨੈਸ਼ਨਲ ਸਿਟੀਜ਼ਨ ਪਾਰਟੀ ਦਾ ਦਫ਼ਤਰ ਅਤੇ ਧਾਰਮਿਕ ਸੰਸਥਾਵਾਂ ਸ਼ਾਮਲ ਸਨ।
ਢਾਕਾ ਪੁਲਸ ਦੇ ਅਨੁਸਾਰ ਸਾਰੇ ਦਿਨ 11 ਥਾਵਾਂ ’ਤੇ ਦੇਸੀ ਬੰਬ ਸੁੱਟੇ ਗਏ ਅਤੇ 3 ਬੱਸਾਂ ਨੂੰ ਅੱਗ ਲਾ ਦਿੱਤੀ ਗਈ, ਜਿਸ ਕਾਰਨ ਅਧਿਕਾਰੀਆਂ ਨੇ ਸੁਰੱਖਿਆ ਵਧਾ ਦਿੱਤੀ।
