ਮੋਗਲਜ਼ ਵਿਸ਼ਵ ਖਿਤਾਬ ’ਚ ਕਿੰਗਜ਼ਬਰੀ ਨੂੰ ਝਟਕਾ, ਜਪਾਨ ਦੇ ਹੋਰਿਸ਼ਿਮਾ ਨੇ ਤੋੜੀ ਜਿੱਤ ਦੀ ਲੜੀ
Thursday, Dec 18, 2025 - 08:20 PM (IST)
ਵੈਨਕੂਵਰ, (ਮਲਕੀਤ ਸਿੰਘ) : ਮੋਗਲਜ਼ ਫ੍ਰੀਸਟਾਈਲ ਸਕੀਅਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੈਨੇਡਾ ਦੇ ਸਟਾਰ ਖਿਡਾਰੀ ਮਿਕਾਏਲ ਕਿੰਗਜ਼ਬਰੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਜਪਾਨ ਦੇ ਹੋਰਿਸ਼ਿਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸਨੂੰ ਲਗਾਤਾਰ ਚੌਥਾ ਵਿਸ਼ਵ ਖਿਤਾਬ ਜਿੱਤਣ ਤੋਂ ਰੋਕ ਦਿੱਤਾ। ਫਾਈਨਲ ਮੁਕਾਬਲੇ ਵਿੱਚ ਹੋਰਿਸ਼ਿਮਾ ਨੇ ਸ਼ਾਨਦਾਰ ਅੰਕਾਂ ਨਾਲ ਸੋਨ ਤਮਗਾ ਆਪਣੇ ਨਾਮ ਕੀਤਾ, ਜਦਕਿ ਕਿੰਗਜ਼ਬਰੀ ਨੂੰ ਦੂਜੇ ਸਥਾਨ ’ਤੇ ਸੰਤੁਸ਼ਟ ਹੋਣਾ ਪਿਆ।
ਕਿਊਬੈਕ ਨਾਲ ਸਬੰਧਤ ਮਿਕਾਏਲ ਕਿੰਗਜ਼ਬਰੀ ਮੋਗਲਜ਼ ਇਸ ਤੋਂ ਪਹਿਲਾਂ ਤਿੰਨ ਲਗਾਤਾਰ ਵਿਸ਼ਵ ਖਿਤਾਬ ਜਿੱਤ ਕੇ ਆਪਣਾ ਦਬਦਬਾ ਕਾਇਮ ਕਰ ਚੁੱਕੇ ਸਨ, ਪਰ ਇਸ ਵਾਰ ਜਪਾਨੀ ਖਿਡਾਰੀ ਹੋਰਿਸ਼ਿਮਾ ਨੇ ਬਿਹਤਰ ਤਕਨੀਕ, ਤੇਜ਼ੀ ਅਤੇ ਸਥਿਰਤਾ ਨਾਲ ਬਾਜ਼ੀ ਮਾਰ ਲਈ।
ਮੁਕਾਬਲੇ ਦੌਰਾਨ ਦੋਵਾਂ ਖਿਡਾਰੀਆਂ ਵਿਚਕਾਰ ਸਖਤ ਟੱਕਰ ਵੇਖਣ ਨੂੰ ਮਿਲੀ, ਜਿਸ ਨੇ ਦਰਸ਼ਕਾਂ ਨੂੰ ਅੰਤ ਤੱਕ ਰੋਮਾਂਚਿਤ ਰੱਖਿਆ। ਇਸ ਚੈਂਪੀਅਨਸ਼ਿਪ ਵਿੱਚ ਮਹਿਲਾ ਵਰਗ ਵਿੱਚ ਵੀ ਕੈਨੇਡਾ ਲਈ ਮਾਣ ਦੀ ਗੱਲ ਰਹੀ, ਜਿੱਥੇ ਮਾਇਆ ਸ਼ਵਿੰਗਹੈਮਰ ਨੇ ਸ਼ਾਨਦਾਰ ਦੌੜ ਦਿਖਾਉਂਦਿਆਂ ਕਾਂਸੀ ਦਾ ਤਮਗਾ ਜਿੱਤਿਆ।
