ਕਿੰਗ ਚਾਰਲਸ III ਨੂੰ ਕੈਨੇਡਾ ਦਾ ਨਵਾਂ ਮੁਖੀ ਕੀਤਾ ਗਿਆ ਨਿਯੁਕਤ

Sunday, Sep 11, 2022 - 11:56 AM (IST)

ਕਿੰਗ ਚਾਰਲਸ III ਨੂੰ ਕੈਨੇਡਾ ਦਾ ਨਵਾਂ ਮੁਖੀ ਕੀਤਾ ਗਿਆ ਨਿਯੁਕਤ

ਟੋਰਾਂਟੋ (ਭਾਸ਼ਾ)- ਓਟਾਵਾ ਵਿੱਚ ਇੱਕ ਸਮਾਰੋਹ ਦੌਰਾਨ ਕਿੰਗ ਚਾਰਲਸ ਤੀਜੇ ਨੂੰ ਅਧਿਕਾਰਤ ਤੌਰ 'ਤੇ ਕੈਨੇਡਾ ਦਾ ਰਾਜਾ ਐਲਾਨਿਆ ਗਿਆ। ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਚਾਰਲਸ ਸੁਭਾਵਕ ਤੌਰ 'ਤੇ ਰਾਜਾ ਬਣ ਗਏ। ਪਰ ਕੁਝ ਘੰਟੇ ਪਹਿਲਾਂ ਬ੍ਰਿਟੇਨ ਵਿੱਚ ਹੋਏ ਸਮਾਰੋਹ ਦੀ ਤਰ੍ਹਾਂ, ਕੈਨੇਡਾ ਵਿੱਚ ਹੋਇਆ ਸਮਾਰੋਹ ਦੇਸ਼ ਵਿੱਚ ਨਵੇਂ ਰਾਜੇ ਨੂੰ ਪੇਸ਼ ਕਰਨ ਲਈ ਇੱਕ ਮਹੱਤਵਪੂਰਨ ਸੰਵਿਧਾਨਕ ਅਤੇ ਰਸਮੀ ਕਦਮ ਹੈ। ਮਹਾਰਾਜਾ ਚਾਰਲਸ ਹੁਣ ਕੈਨੇਡਾ ਦੇ ਰਾਜ ਦੇ ਮੁਖੀ ਹਨ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਦਾ ਮਹਾਰਾਜਾ ਚਾਰਲਸ III ਨਾਲ ਨਜ਼ਦੀਕੀ ਸਬੰਧ ਅਤੇ ਲੰਮਾ ਇਤਿਹਾਸ ਹੈ, ਜੋ ਪਿਛਲੇ ਸਾਲਾਂ ਵਿੱਚ ਕਈ ਵਾਰ ਸਾਡੇ ਦੇਸ਼ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਕੈਨੇਡਾ ਸਰਕਾਰ ਦੀ ਤਰਫੋਂ ਅਸੀਂ ਕੈਨੇਡਾ ਦੇ ਨਵੇਂ ਬਾਦਸ਼ਾਹ ਕਿੰਗ ਚਾਰਲਸ III ਦੇ ਪ੍ਰਤੀ ਆਪਣੀ ਵਫ਼ਾਦਾਰੀ ਦੀ ਪੁਸ਼ਟੀ ਕਰਦੇ ਹਾਂ ਅਤੇ ਉਹਨਾਂ ਨੂੰ ਪੂਰਾ ਸਮਰਥਨ ਦਿੰਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ II ਦੇ ਦੇਹਾਂਤ ਮਗਰੋਂ ਬ੍ਰਿਟੇਨ 'ਚ ਹੋਣਗੇ ਇਹ ਵੱਡੇ ਬਦਲਾਅ

ਹਾਲਾਂਕਿ ਕੈਨੇਡੀਅਨ ਨਾਗਰਿਕ ਰਾਜਸ਼ਾਹੀ ਪ੍ਰਤੀ ਕੁਝ ਉਦਾਸੀਨ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਮਹਾਰਾਣੀ ਐਲਿਜ਼ਾਬੈਥ ਨਾਲ ਪਿਆਰ ਸੀ। ਉਹ ਮਹਾਰਾਣੀ ਵਜੋਂ 22 ਵਾਰ ਕੈਨੇਡਾ ਆਈ ਸੀ। ਕੁੱਲ ਮਿਲਾ ਕੇ ਕੈਨੇਡਾ ਵਿੱਚ ਬਹੁਤ ਘੱਟ ਰਾਜਸ਼ਾਹੀ ਵਿਰੋਧੀ ਭਾਵਨਾ ਹੈ, ਜਿਸਦਾ ਮਤਲਬ ਹੈ ਕਿ ਚਾਰਲਸ ਲਗਭਗ ਨਿਸ਼ਚਿਤ ਤੌਰ 'ਤੇ ਕੈਨੇਡਾ ਦਾ ਰਾਜਾ ਬਣੇ ਰਹਿਣਗੇ। ਕੈਨੇਡੀਅਨ ਆਰਮਡ ਫੋਰਸਿਜ਼ ਦੇ 28 ਮੈਂਬਰੀ ਬੈਂਡ ਨੇ 21 ਤੋਪਾਂ ਦੀ ਸਲਾਮੀ ਦੌਰਾਨ 'ਗੌਡ ਸੇਵ ਦਾ ਕਿੰਗ' ਵਜਾਇਆ। ਸਮਾਗਮ ਦੀ ਸਮਾਪਤੀ ਦੇਸ਼ ਦੇ ਰਾਸ਼ਟਰੀ ਗੀਤ ਨਾਲ ਹੋਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News