ਕਿੰਗ ਚਾਰਲਸ III ਚੁਣੇ ਗਏ ਬ੍ਰਿਟੇਨ ਦੇ ਨਵੇਂ ਸਮਰਾਟ

Saturday, Sep 10, 2022 - 03:28 PM (IST)

ਕਿੰਗ ਚਾਰਲਸ III ਚੁਣੇ ਗਏ ਬ੍ਰਿਟੇਨ ਦੇ ਨਵੇਂ ਸਮਰਾਟ

ਲੰਡਨ (ਏਜੰਸੀ)- ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ 'ਐਕਸੇਸ਼ਨ ਕਾਊਂਸਿਲ' ਵਿਚ ਇਕ ਇਤਿਹਾਸਕ ਸਮਾਰੋਹ ਦੌਰਾਨ ਬ੍ਰਿਟੇਨ ਦਾ ਨਵਾਂ ਮਹਾਰਾਜਾ ਘੋਸ਼ਿਤ ਕੀਤਾ ਗਿਆ। ਸਮਾਰੋਹ ਪਹਿਲੀ ਵਾਰ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮਾਂ ਅਤੇ ਮਹਾਰਾਣੀ ਐਲਿਜ਼ਾਬੈਥ II ਦੇ ਦਿਹਾਂਤ ਤੋਂ ਬਾਅਦ 73 ਸਾਲਾ ਸਾਬਕਾ ਪ੍ਰਿੰਸ ਆਫ ਵੇਲਜ਼ ਨੂੰ ਤਾਜ ਪਹਿਨਾਇਆ ਗਿਆ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!

ਸ਼ਨੀਵਾਰ ਦਾ ਸਮਾਰੋਹ ਲੰਡਨ ਦੇ ਸੇਂਟ ਜੇਮਸ ਪੈਲੇਸ ਵਿਚ ਤਾਜਪੋਸ਼ੀ ਦੇ ਰਸਮੀ ਐਲਾਨ ਕਰਨ ਅਤੇ ਉਨ੍ਹਾਂ ਦੇ ਸਹੁੰ ਚੁੱਕਣ ਲਈ ਆਯੋਜਿਤ ਕੀਤਾ ਗਿਆ। ਕਿੰਗ ਚਾਰਲਸ III ਨੇ ਆਪਣੀ ਪਤਨੀ, ਮਹਾਰਾਣੀ ਕੰਸੋਰਟ ਕੈਮਿਲਾ ਅਤੇ ਆਪਣੇ ਪੁੱਤਰ ਅਤੇ ਵਾਰਸ ਪ੍ਰਿੰਸ ਵਿਲੀਅਮ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪ੍ਰਿੰਸ ਵਿਲੀਅਮ ਨਵੇਂ ਪ੍ਰਿੰਸ ਆਫ ਵੇਲਜ਼ ਹਨ।

ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਮਗਰੋਂ ਟਵਿਟਰ 'ਤੇ 'ਕੋਹਿਨੂਰ' ਨੂੰ ਵਾਪਸ ਲਿਆਉਣ ਦੀ ਮੰਗ ਤੇਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News