ਇਟਲੀ ਨੇ ਰਚਿਆ ਇਤਿਹਾਸ, ਰੋਬਟ ਨੇ ਕੀਤਾ ਕਿਡਨੀ ਦੇ ਟਿਊਮਰ ਦਾ ਸਫ਼ਲ ਆਪ੍ਰੇਸ਼ਨ
Saturday, Feb 20, 2021 - 01:10 PM (IST)
ਰੋਮ, ( ਕੈਂਥ)- ਅੱਜ ਵਿਗਿਆਨਿਕ ਯੁੱਗ ਨੇ ਉਹ ਕੰਮ ਵੀ ਸੰਭਵ ਕਰ ਦਿਖਾਏ ਨੇ, ਜਿਨ੍ਹਾਂ ਨੂੰ ਸੋਚਣਾ ਵੀ ਅਸੰਭਵ ਲੱਗਦਾ ਸੀ। ਇਟਲੀ ਵਿਚ ਇਕ ਰੋਬਟ ਨੇ ਮਰੀਜ਼ ਦੀ ਕਿਡਨੀ ਦੇ ਟਿਊਮਰ ਦਾ ਸਫ਼ਲ ਆਪ੍ਰੇਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ।
ਵਿਗਿਆਨ ਦੀ ਕਰਾਮਾਤ ਇਟਲੀ ਦੇ ਸ਼ਹਿਰ ਤੋਰੀਨੋ ਦੇ ਹਸਪਤਾਲ ਮੌਲੀਨੇਤੇ ਵਿਚ ਦੇਖਣ ਨੂੰ ਮਿਲੀ ਅਤੇ ਮਰੀਜ਼ ਦੀ ਸਿਹਤ ਵੀ ਠੀਕ ਹੋ ਰਿਹਾ ਹੈ। ਇਹ ਦੁਨੀਆ ਦੇ ਇਤਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਰੋਬਟ ਸਰਜਨ ਵਲੋਂ ਇਹ ਅਪ੍ਰੇਸ਼ਨ ਕੀਤਾ ਗਿਆ, ਜਿਸ ਲਈ ਮੌਲੀਨੇਤੇ ਹਸਤਪਾਲ ਦੇ ਯੂਰੋਲੋਜੀ ਯੂਨੀਵਰਸਿਟੀ ਵਿਭਾਗ ਦੀ ਟੀਮ ਵਧਾਈ ਦੇ ਪਾਤਰ ਹਨ। ਇਸ ਅਪ੍ਰੇਸ਼ਨ ਵਿਚ 'ਦਿ ਵਿੰਚੀ ਰੋਬਟ ਪ੍ਰਣਾਲੀ' ਅਤੇ ਨਵੀਨਤਾਕਾਰੀ 3-ਡੀ ਚਿੱਤਰ ਪੁਨਰ ਨਿਰਮਾਣ ਤਕਨਾਲੋਜੀ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ ਸੋਮਵਾਰ ਤੋਂ ਕੋਰੋਨਾ ਟੀਕਾਕਰਨ ਸ਼ੁਰੂ, ਇਨ੍ਹਾਂ ਲੋਕਾਂ ਨੂੰ ਮਿਲੇਗੀ ਪਹਿਲ
ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਖ਼ਰਾਬ ਟਿਊਮਰ ਨੂੰ ਹਟਾ ਦਿੱਤਾ ਗਿਆ ਅਤੇ ਕਿਡਨੀ ਬਿਲਕੁਲ ਠੀਕ ਹੈ। ਇਟਲੀ ਦੇ ਇਸ ਹਸਪਤਾਲ ਵਿਚ ਪਿਛਲੇ ਕੁਝ ਸਾਲਾਂ ਤੋ ਰੋਬੋਟਿਕ ਸਰਜਰੀ ਦੇ ਬਹੁਤ ਆਧੁਨਿਕ ਤਕਨੀਕਾ ਦੀ ਵਰਤੋਂ ਕਰਕੇ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਟਲੀ ਦੀ ਡਾਕਟਰੀ ਸੇਵਾ ਪੂਰੀ ਦੁਨੀਆ ਵਿੱਚ ਵਿਲੱਖਣ ਰੁਤਬਾ ਰੱਖਦੀ ਹੈ ਤੇ ਇਸ ਕਰਾਮਾਤ ਨੇ ਹੁਣ ਇਸ ਰੁਤਬੇ ਨੂੰ ਹੋਰ ਉੱਚਾ ਕਰ ਦਿੱਤਾ ਹੈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ