ਕੀਨੀਆ: ਅੱਤਵਾਦੀ ਹਮਲੇ 'ਚ 15 ਦੀ ਮੌਤ, ਕਈਆਂ ਨੇ ਇੰਝ ਬਚਾਈ ਜਾਨ

Wednesday, Jan 16, 2019 - 09:29 AM (IST)

ਕੀਨੀਆ: ਅੱਤਵਾਦੀ ਹਮਲੇ 'ਚ 15 ਦੀ ਮੌਤ, ਕਈਆਂ ਨੇ ਇੰਝ ਬਚਾਈ ਜਾਨ

ਨੈਰੋਬੀ(ਏਜੰਸੀ)— ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਸਥਿਤ ਦੁਸਿਤ ਹੋਟਲ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 30 ਜ਼ਖਮੀ ਹੋ ਗਏ।  ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਕਈ ਲੋਕਾਂ ਨੂੰ ਹੋਟਲ 'ਚੋਂ ਬਾਹਰ ਕੱਢਿਆ ਗਿਆ ਪਰ ਕਈ ਉੱਥੇ ਹੀ ਮਰ ਗਏ।

PunjabKesari
ਤੁਹਾਨੂੰ ਦੱਸ ਦਈਏ ਕਿ ਰਾਇਫਲਾਂ ਅਤੇ ਗ੍ਰੇਨੇਡ ਨਾਲ ਲੈਸ 4 ਅੱਤਵਾਦੀਆਂ ਨੇ ਮੰਗਲਵਾਰ ਨੂੰ ਹਮਲਾ ਕੀਤਾ ਸੀ। ਸਥਾਨਕ ਟੀ. ਵੀ. ਚੈਨਲਾਂ ਨੇ ਦਿਖਾਇਆ ਕਿ ਲੋਕ ਦੱਸ ਰਹੇ ਸਨ ਕਿ ਪੁਲਸ ਦੇ ਪੁੱਜਣ ਤੋਂ ਕਈਆਂ ਨੇ ਕਈ ਘੰਟਿਆਂ ਤਕ ਬਾਥਰੂਮਾਂ 'ਚ ਲੁਕ ਕੇ ਜਾਨ ਬਚਾਈ ਅਤੇ ਪੁਲਸ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਭੇਜਿਆ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸਮੂਹ ਅਲ ਸ਼ਬਾਬ ਨੇ ਲਈ ਹੈ। ਮਾਰੇ ਗਏ ਲੋਕਾਂ 'ਚੋਂ 11 ਲੋਕ ਕੀਨੀਆ ਦੇ ਨਿਵਾਸੀ ਸਨ, ਇਕ ਅਮਰੀਕੀ ਅਤੇ ਇਕ ਬ੍ਰਿਟੇਨ ਦਾ ਨਾਗਰਿਕ ਸੀ। ਅਜੇ ਤਕ ਦੋ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।


Related News