ਖਾ-ਖਾ ਕੇ ਮੋਟੇ ਹੋਏ ISIS ਅੱਤਵਾਦੀ ਨੂੰ ਲੈ ਡੁੱਬਿਆ ਕਬਾਬ ਦਾ ਸ਼ੌਂਕ, ਇੰਝ ਚੜ੍ਹਿਆ ਪੁਲਸ ਹੱਥੀਂ

09/29/2021 2:52:40 PM

ਮੈਡ੍ਰਿਡ- ਇਸਲਾਮਿਕ ਸਟੇਟ ਤੋਂ ਭੱਜੇ ਇਕ ਸ਼ੱਕੀ ਬ੍ਰਿਟਿਸ਼ ਅੱਤਵਾਦੀ ਨੂੰ ਕਬਾਬ ਖਾਣ ਦੇ ਉਸ ਦੇ ਸ਼ੌਂਕ ਨੇ ਫਸਾ ਦਿੱਤਾ। ਪਹਿਲੇ ਰੈਪਰ ਰਿਹਾ ਅਬਦੇਲ ਮਾਜ਼ਿਦ ਅਬਦੇਲ ਬੈਰੀ ਇੰਨਾ ਜ਼ਿਆਦਾ ਮੋਟਾ ਹੋ ਚੁੱਕਾ ਸੀ ਕਿ ਉਸ ਦੀ ਤਸਵੀਰ ਤੋਂ ਉਸ ਤੋਂ ਪਛਾਣਨਾ ਮੁਸ਼ਕਿਲ ਸੀ ਪਰ ਸਪੇਨ ਦੀ ਪੁਲਸ ਨੇ ਉਸ ਦੇ ਕੰਨ ਦੀ ਮਦਦ ਨਾਲ ਉਸ ਨੂੰ ਪਛਾਣ ਲਿਆ। ਅਬਦੇਲ ਸੀਰੀਆ ਤੋਂ ਭੱਜ ਕੇ ਅਲਜੀਰੀਆ ਗਿਆ ਸੀ। ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਹ ਅੱਤਵਾਦੀ ਹਮਲੇ ਦੀ ਤਿਆਰੀ ਕਰ ਰਿਹਾ ਹੈ।
ਕਬਾਬ ਡਿਲਿਵਰੀ ਦੌਰਾਨ ਕੀਤਾ ਕਾਬੂ
ਅਧਿਕਾਰੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਕਬਾਬ ਆਰਡਰ ਕਰਨ ਵਾਲੇ ਸ਼ਖਸ ਨੂੰ ਲੱਭਿਆ। ਉਸ ਨੂੰ ਦੱਖਣੀ ਪੂਰਬ ਸਪੇਨ ਦੇ ਅਲਮੇਰੀਆ ਦਾ ਅਡਰੈੱਸ ਮਿਲਿਆ ਜਿਥੇ ਅਬਦੇਲ ਬੈਰੀ ਉਨ੍ਹਾਂ ਦੇ ਹੱਥ ਲੱਗਿਆ। ਉਸ ਦੀ ਅੱਤਵਾਦੀ ਟੀਮ ਕਬਾਬ ਦੀ ਡਿਲਿਵਰੀ ਦੌਰਾਨ ਫੜੀ ਗਈ। ਸਪੇਨ ਦੇ ਪੇਪਰ ਐੱਲ ਪਾਈਸ ਦੇ ਮੁਤਾਬਕ ਅਦਬੇਜਰਾਕ ਸਿੱਦਿਕੀ ਨਾਂ ਦੇ ਸ਼ਖਸ ਨੇ ਗ੍ਰਿਫਤਾਰੀ ਦੇ ਪੰਜ ਦਿਨ ਪਹਿਲੇ ਕਬਾਬ ਦਾ ਆਰਡਰ ਦਿੱਤਾ ਸੀ। ਦੂਜਾ ਆਰਡਰ ਉਸ ਦੇ ਇਕ ਦਿਨ ਬਾਅਦ ਹੀ ਰਾਤ ਨੂੰ ਦਿੱਤਾ ਗਿਆ। 
ਕੰਨਾਂ ਤੋਂ ਹੋਈ ਪਛਾਣ
ਤੀਜਾ ਆਰਡਰ ਊਬਰ ਈਟਸ ਦੇ ਰਾਹੀਂ ਕੀਤਾ ਗਿਆ। ਇਸ ਦੀ ਡਿਲਿਵਰੀ ਦੌਰਾਨ ਪੁਲਸ ਨੇ ਸਿੱਦਿਕੀ ਨੂੰ ਦੇਖਿਆ ਉਧਰ ਬੈਰੀ ਇੰਨਾ ਮੋਟਾ ਹੋ ਗਿਆ ਸੀ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਸੀ ਪਰ ਉਸ ਦੇ ਕੰਨਾਂ ਦੀ ਵਜ੍ਹਾ ਨਾਲ ਉਸ ਪਛਾਣ ਲਿਆ ਗਿਆ। ਉਸ ਦੇ ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕੋਲੋਂ 43 ਹਜ਼ਾਰ ਪਾਊਂਡ ਦੇ ਬਿਟਕੁਆਇਨ ਵੀ ਬਰਾਮਦ ਕੀਤੇ ਗਏ। ਬੈਰੀ ਨੂੰ ਮੈਡ੍ਰਿਡ ਦੇ ਕੋਲ ਸੋਟੋ ਡੇਲ ਰੀਅਲ ਜੇਲ੍ਹ 'ਚ ਰੱਖਿਆ ਗਿਆ ਹੈ। ਬੈਰੀ ਦੇ ਪਿਤਾ ਅਦਬੇਲ ਬੈਰੀ ਨੇ ਵੀ ਅਫਰੀਕਾ 'ਚ ਬੰਬ ਧਮਾਕਿਆਂ 'ਚ 200 ਲੋਕਾਂ ਨੂੰ ਮਾਰਨ ਦੀ ਗੱਲ ਕਬੂਲੀ ਹੈ। ਉਸ ਦੇ ਮਾਤਾ-ਪਿਤਾ ਮਿਸਰ ਤੋਂ ਉਸ ਨੂੰ ਲੰਡਨ ਉਦੋਂ ਲੈ ਕੇ ਆਏ ਸਨ ਜਦੋਂ ਉਹ 6 ਸਾਲ ਦਾ ਸੀ। ਸਾਲ  2013 'ਚ ਸੀਰੀਆ ਜਾਣ ਤੋਂ ਪਹਿਲਾਂ ਉਹ ਰੈਪਰ ਸੀ ਅਤੇ ਰੇਡੀਓ ਵਨ 'ਤੇ ਸ਼ੋਅ ਕਰਦਾ ਸੀ।


Aarti dhillon

Content Editor

Related News