ਕਰਤਾਰਪੁਰ ਕੋਰੀਡੋਰ ਸਮਝੌਤੇ ''ਤੇ 24 ਅਕਤੂਬਰ ਨੂੰ ਹੋ ਸਕਦੇ ਹਨ ਦਸਤਖਤ

Wednesday, Oct 23, 2019 - 07:10 PM (IST)

ਕਰਤਾਰਪੁਰ ਕੋਰੀਡੋਰ ਸਮਝੌਤੇ ''ਤੇ 24 ਅਕਤੂਬਰ ਨੂੰ ਹੋ ਸਕਦੇ ਹਨ ਦਸਤਖਤ

ਇਸਲਾਮਾਬਾਦ— ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਲਾਂਘੇ ਨੂੰ ਚਾਲੂ ਕਰਨ ਲਈ ਭਾਰਤ ਦੇ ਨਾਲ ਇਤਿਹਾਸਿਕ ਸਮਝੌਤੇ 'ਤੇ ਵੀਰਵਾਰ ਨੂੰ ਦਸਤਖਤ ਹੋ ਸਕਦੇ ਹਨ। ਇਹ ਲਾਂਘਾ ਭਾਰਤ ਦੇ ਪੰਜਾਬ 'ਚ ਡੇਰਾ ਬਾਬਾ ਨਾਨਕ ਗੁਰਗੁਆਰੇ ਨੂੰ ਕਰਤਾਰਪੁਰ ਦੇ ਗੁਰਦੁਆਰਾ ਸਹਿਬ ਨਾਲ ਜੋੜੇਗਾ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ ਚਾਰ ਕਿਲੋਮੀਟਰ ਦੂਰ ਹੈ। ਕਰਤਾਰਪੁਰ 'ਚ ਗੁਰਦੁਆਰਾ ਪਾਕਿਸਤਾਨ 'ਚ ਪੰਜਾਬ ਸੂਬੇ ਦੇ ਨਰੋਵਾਲ ਜ਼ਿਲੇ 'ਚ ਸਥਿਤ ਹੈ।

ਸ਼ੁਰੂਆਤ 'ਚ ਦੋਵੇਂ ਪੱਖ ਬੁੱਧਵਾਰ ਨੂੰ ਸਮਝੌਤੇ 'ਤੇ ਦਸਤਖਤ ਕਰਨ ਲਈ ਰਾਜ਼ੀ ਹੋਏ ਸਨ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਸਮਝੌਤੇ 'ਤੇ ਕੱਲ ਦਸਤਖਤ ਕਰਵਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੀ ਵਿਵਸਥਾ ਬਣੀ ਹੈ, ਜਿਸ 'ਚ ਸ਼ਰਧਾਲੂ ਸਵੇਰੇ ਆਉਣਗੇ ਤੇ ਗੁਰਦੁਆਰਾ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਸ਼ਾਮ ਨੂੰ ਪਰਤ ਜਾਣਗੇ। ਹਰ ਦਿਨ ਇਸ ਪਵਿੱਤਰ ਧਰਮ ਸਥਲ 'ਤੇ ਘੱਟ ਤੋਂ ਘੱਟ 5000 ਸ਼ਰਧਾਲੂਆਂ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ। ਫੈਸਲ ਨੇ ਕਿਹਾ ਕਿ ਹਰ ਸ਼ਰਧਾਲੂ ਨੂੰ ਕਰ ਦੇ ਤੌਰ 'ਤੇ 20 ਡਾਲਰ ਦੇਣੇ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਸਮਝੌਤੇ 'ਤੇ ਦਸਤਖਤ ਤੋਂ ਬਾਅਦ ਉਸ ਦੇ ਬਾਰੇ 'ਚ ਹੋਰ ਜ਼ਿਆਦਾ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਪਾਕਿਸਤਾਨ-ਭਾਰਤ ਇਸ ਸਮਝੌਤੇ 'ਤੇ ਅਜਿਹੇ ਸਮੇਂ 'ਚ ਦਸਤਖਤ ਕਰਨ ਜਾ ਰਹੇ ਹਾਂ ਜਦੋਂ ਪਾਕਿਸਤਾਨ ਨੇ ਹਰ ਸ਼ਰਧਾਲੂ 'ਤੇ 20 ਡਾਲਰ ਸਰਵਿਸ ਚਾਰਜ ਲਗਾਉਣ ਦੇ ਪਾਕਿਸਤਾਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ।

ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਮੰਤਰਾਲਾ ਦੇ ਸੰਯੁਕਤ ਸਕੱਤਰ ਦੇ ਇਕ ਅਧਿਕਾਰੀ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਦੇ ਕੋਲ ਜ਼ੀਰੋ ਪੁਆਇੰਟ 'ਤੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਮਿਲਣਗੇ ਤੇ ਭਾਰਤ ਵਲੋਂ ਸਮਝੌਤੇ 'ਤੇ ਦਸਤਖਤ ਕਰਨਗੇ। ਭਾਰਤ ਤੇ ਪਾਕਿਸਤਾਨ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ 'ਤੇ ਸਾਲ ਭਰ ਚੱਲਣ ਵਾਲੇ ਜਸ਼ਨ ਸਮਾਗਮ ਤੋਂ ਪਹਿਲਾਂ ਨਵੰਬਰ ਦੀ ਸ਼ੁਰੂਆਤ 'ਚ ਇਸ ਗਲਿਆਰੇ ਨੂੰ ਖੋਲਣ ਦੀ ਯੋਜਨਾ ਹੈ।


author

Baljit Singh

Content Editor

Related News