ਕੋਰੋਨਾ ਵੈਕਸੀਨ ਦੇ ਸਹਿਯੋਗ ਲਈ ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

2/28/2021 3:03:30 PM

ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ (27 ਫਰਵਰੀ) ਨੂੰ ਕੋਵਿਡ-19 ਨਾਲ ਲੜਨ ਅਤੇ ਕੈਨੇਡਾ ਦੇ ਲੋਕਾਂ ਲਈ ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਨੂੰ ਸੁਰੱਖਿਅਤ ਕਰਨ ਵਿਚ ਭਾਰਤ ਵੱਲੋਂ ਦਿੱਤੀ ਗਈ ਸਹਾਇਤਾ ਅਤੇ ਭਾਈਵਾਲੀ ਦੀ ਸ਼ਲਾਘਾ ਕੀਤੀ।ਇੱਕ ਮੀਡੀਆ ਬ੍ਰੀਫਿੰਗ ਵਿਚ ਟਰੂਡੋ ਨੇ ਕਿਹਾ,"ਅੱਜ ਸਵੇਰੇ ਹੈਲਥ ਕੈਨੇਡਾ ਨੇ ਐਸਟ੍ਰਾਜ਼ੇਨੇਕਾ ਆਕਸਫੋਰਡ ਕੋਵਿਡ-19 ਟੀਕੇ ਦੇ ਨਾਲ-ਨਾਲ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੰਸਕਰਣ ਕੋਵੀਸ਼ੀਲਡ (COVISHIELD) ਨੂੰ ਪ੍ਰਾਪਤ ਕੀਤਾ। ਹੁਣ ਸਾਡੇ ਕੋਲ ਸਿਹਤ ਮਾਹਰਾਂ ਦੁਆਰਾ ਪਾਸ ਕੀਤਾ ਇੱਕ ਸੁਰੱਖਿਅਤ ਅਤੇ ਤੀਸਰਾ ਟੀਕਾ ਹੈ ਜੋਕਿ ਬਹੁਤ ਉਤਸ਼ਾਹਜਨਕ ਖ਼ਬਰ ਹੈ, ਜਿਸ ਦਾ ਅਰਥ ਹੈ ਕਿ ਜਲਦੀ ਹੀ ਵਧੇਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।”

PunjabKesari
 
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਵੀ ਲਿਖਿਆ,"ਅਸੀਂ ਐਸਟ੍ਰਾਜ਼ੇਨੇਕਾ ਦੀਆਂ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ, ਅਸੀਂ ਹੁਣ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਹੋਰ 20 ਲੱਖ ਖੁਰਾਕਾਂ ਲਈ ਸਮਝੌਤਾ ਕੀਤਾ ਹੈ। ਸਾਨੂੰ ਅੱਧੀ ਮਿਲੀਅਨ ਖੁਰਾਕਾਂ ਦੀ ਪਹਿਲੀ ਖੇਪ ਕੁਝ ਹਫਤਿਆਂ ਦੇ ਅੰਦਰ ਆਉਣ ਦੀ ਉਮੀਦ ਹੈ।

ਪੀ.ਐੱਮ. ਮੋਦੀ ਨਾਲ ਫੋਨ 'ਤੇ ਕੀਤੀ ਗੱਲ
ਇਸ ਮਹੀਨੇ ਦੇ ਸ਼ੁਰੂ ਵਿਚ, ਟਰੂਡੋ ਸਰਕਾਰ ਤੋਂ ਕੋਵਿਡ-19 ਟੀਕਿਆਂ ਦੀ ਖਰੀਦ ਵਿਚ ਦੇਰੀ ਬਾਰੇ ਪੁੱਛਗਿੱਛ ਕੀਤੀ ਗਈ ਸੀ। ਕੈਨੇਡੀਅਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਸਵਾਲ ਕੀਤਾ ਸੀ ਕੀ ਉਹ ਟੀਕੇ ਲਈ ਭਾਰਤ ਦੀ ਮਦਦ ਲਵੇਗੀ ਤਾਂ ਉਸ ਸਮੇਂ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਟਰੂਡੋ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਨ ਦੇ ਬਾਅਦ, ਟਵਿੱਟਰ ਉੱਤੇ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਕੈਨੇਡਾ ਦੁਆਰਾ ਮੰਗੀ ਗਈ ਕੋਵਿਡ-19 ਟੀਕੇ ਦੀ ਸਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। 

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਪਹਿਲੀ ਵਾਰ ਗ਼ੈਰ-ਗੋਰਾ ਮੁਸਲਿਮ ਨੌਜਵਾਨ ਬਣਿਆ ਪਾਰਟੀ ਲੀਡਰ

ਆਪਣੇ ਬਿਆਨ ਵਿਚ ਟਰੂਡੋ ਨੇ ਕਿਹਾ ਕਿ ਜੇਕਰ ਦੁਨੀਆ ਕੋਵਿਡ-19 ਨੂੰ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਭਾਰਤ ਦੀ ਅਤਿਅੰਤ ਫਾਰਮਾਸੂਟੀਕਲ ਸਮਰੱਥਾ ਕਾਰਨ ਮਹੱਤਵਪੂਰਣ ਹੋਵੇਗਾ। ਇਸ ਸਮਰੱਥਾ ਨੂੰ ਵਿਸ਼ਵ ਨਾਲ ਸਾਂਝਾ ਕਰਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦਾ ਟਰੂਡੋ ਨੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੀ.ਐੱਮ. ਨਰਿੰਦਰ ਮੋਦੀ ਵੱਲੋਂ ਟਰੂਡੋ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਲਈ ਧੰਨਵਾਦ ਕੀਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana