ਪਿਤਾ ਬਣੇ ਜਸਟਿਨ ਬੀਬਰ, ਹੈਲੀ ਬੀਬ ਨੇ ਦਿੱਤਾ ਬੇਟੇ ਨੂੰ ਜਨਮ
Saturday, Aug 24, 2024 - 04:15 PM (IST)

ਲਾਸ ਐਂਜਲਜ਼-- ਜਸਟਿਸ ਬੀਬੀ ਦੀ ਪਤਨੀ ਹੈਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜੋੜੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜਸਟਿਨ (30) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ’ਤੇ ਇਕ ਪੋਸਟ ’ਚ ਬੇਟੇ ਜੈਕ ਬਲੂਜ਼ ਬੀਬਰ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ। ਪੋਸਟ ਕੀਤੀ ਗਈ ਤਸਵੀਰ ’ਚ ਹੈਲੀ ਦਾ ਹੱਥ ਅਤੇ ਨਵਜਨਮੇ ਸ਼ਿਸ਼ੂ ਦਾ ਪੈਰ ਦਿਖਾਈ ਦੇ ਰਿਹਾ ਹੈ। ਹੈਲੀ (27) ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਨੂੰ ਫਿਰ ਤੋਂ ਸਾਂਝਾ ਕੀਤਾ। ਜਸਟਿਨ, ‘ਲਵ ਮੀ, ‘ਸਾਰੀ’, ‘ਯਮੀ’ ਅਤੇ ‘ਪੀਚੇਜ਼’ ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ ਜਦਕਿ ਹੈਲੀ ਇਕ ਮਾਡਲ ਹਨ। ਜਸਟਿਨ ਅਤੇ ਹੈਲੀ 2018 ’ਚ ਵਿਆਹ ਦੇ ਬੰਧਨ ’ਚ ਬੰਨ੍ਹੇ ਸਨ।