ਮਰਹੂਮ ਸਾਹਿਤਕਾਰ ਸ਼ਿਵਚਰਨ ਗਿੱਲ ਦੀ ਦੋਹਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਮਿਲਿਆ OBE ਸਨਮਾਨ

Wednesday, Jun 07, 2023 - 04:16 AM (IST)

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਮਰਹੂਮ ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਦੇ ਪਰਿਵਾਰ ਦੇ ਮਾਣ ਸਨਮਾਨ ਵਿਚ ਵਾਧਾ ਕਰਦਿਆਂ ਉਨ੍ਹਾਂ ਦੀ ਦੋਹਤੀ ਜੁਪਿੰਦਰ ਢੇਸੀ ਨੇ ਬਰਤਾਨਵੀ ਸ਼ਾਹੀ ਪਰਿਵਾਰ ਕੋਲੋਂ OBE ਦਾ ਸਨਮਾਨ ਹਾਸਲ ਕੀਤਾ ਹੈ। ਜੁਪਿੰਦਰ ਢੇਸੀ ਵੱਲੋਂ ਕੀਤੇ ਕੰਮਾਂ ਨੂੰ ਮਾਣ ਦੇਣ ਹਿਤ ਉਕਤ ਸਨਮਾਨ ਮਰਹੂਮ ਮਹਾਰਾਣੀ ਐਲਿਜਾਬੈਥ ਦੋਇਮ ਵੱਲੋਂ ਦਿੱਤਾ ਜਾਣਾ ਸੀ ਤੇ ਇਸ ਸਨਮਾਨ ਉੱਪਰ ਮਹਾਰਾਣੀ ਦੇ ਹੀ ਹਸਤਾਖਰ ਹਨ। ਪਰ ਸ਼ਾਹੀ ਪਰਿਵਾਰ ਦੇ ਰੁਝੇਵਿਆਂ ਕਰਕੇ ਮਹਾਰਾਣੀ ਖੁਦ ਉਹ ਸਨਮਾਨ ਭੇਟ ਨਾ ਕਰ ਸਕੇ। 

PunjabKesari

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ

ਹੁਣ ਬੀਤੇ ਦਿਨੀਂ ਉਕਤ ਸਨਮਾਨ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਨੂੰ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ ਸਨਮਾਨ ਮਿਲਣ ਵਾਲੇ ਦਿਨ ਹੀ ਜੁਪਿੰਦਰ ਦੇ ਨਾਨਾ ਜੀ ਸ਼ਿਵਚਰਨ ਸਿੰਘ ਗਿੱਲ ਦੀ ਬਰਸੀ ਸੀ। ਸਨਮਾਨ ਹਾਸਲ ਕਰਨ ਉਪਰੰਤ ਜੁਪਿੰਦਰ ਦਾ ਕਹਿਣਾ ਸੀ ਕਿ ਇਹ ਸਨਮਾਨ ਮਿਲਣ 'ਤੇ ਨਾਨਾ ਜੀ ਬੇਹੱਦ ਖੁਸ਼ ਹੋਣਗੇ। ਜ਼ਿਕਰਯੋਗ ਹੈ ਕਿ ਸ਼ਿਵਚਰਨ ਸਿੰਘ ਗਿੱਲ ਦਾ ਆਪਣੇ ਪਰਿਵਾਰ ਦੇ ਛੋਟੇ ਬੱਚਿਆਂ ਨਾਲ ਅਥਾਹ ਮੋਹ ਸੀ ਤੇ ਬੱਚੇ ਉਨ੍ਹਾਂ ਨੂੰ ਆਪਣਾ ਆਦਰਸ਼ ਵੀ ਮੰਨਦੇ ਹਨ।

ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ

ਸ਼ਿਵਚਰਨ ਸਿੰਘ ਗਿੱਲ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਣ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਜੁਪਿੰਦਰ ਢੇਸੀ ਦੀ ਮਾਂ ਸ਼ਿਵਦੀਪ ਕੌਰ ਢੇਸੀ ਨੇ ਆਪਣੇ ਪਿਤਾ ਦੀ ਯਾਦ ਵਿਚ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਲੰਡਨ ਬਣਾ ਕੇ ਸਾਲਾਨਾ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ। ਇਸ ਟਰੱਸਟ ਵੱਲੋਂ ਭਾਈਚਾਰੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਨੂੰ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ। ਜੁਪਿੰਦਰ ਢੇਸੀ ਨੂੰ ਓ.ਬੀ.ਈ. ਦਾ ਸਨਮਾਨ ਮਿਲਣ 'ਤੇ ਭਾਈਚਾਰੇ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਮਰਹੂਮ ਸ਼ਿਵਚਰਨ ਸਿੰਘ ਗਿੱਲ ਦੀ ਧਰਮ ਪਤਨੀ ਧਨਿੰਦਰ ਕੌਰ ਗਿੱਲ (ਨਾਨੀ), ਸ਼ਿਵਰਾਜ ਸਿੰਘ ਗਿੱਲ, ਸ਼ਿਵਜੋਤ ਸਿੰਘ ਗਿੱਲ, ਦੀਪਿੰਦਰ ਸਿੰਘ ਢੇਸੀ, ਪਰਮਜੀਤ ਕੌਰ ਢੇਸੀ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਈਚਾਰੇ ਦੇ ਲੋਕਾਂ ਦਾ ਇਸ ਖੁਸ਼ੀ ਦੀ ਘੜੀ 'ਚ ਸ਼ਰੀਕ ਹੋਣ 'ਤੇ ਧੰਨਵਾਦ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News