ਪਾਕਿ ''ਚ ਜੱਜ, ਉਸ ਦੀ ਪਤਨੀ ਤੇ 2 ਬੇਟਿਆਂ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

Sunday, Apr 04, 2021 - 11:26 PM (IST)

ਪਾਕਿ ''ਚ ਜੱਜ, ਉਸ ਦੀ ਪਤਨੀ ਤੇ 2 ਬੇਟਿਆਂ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

ਪੇਸ਼ਾਵਰ-ਉੱਤਰ-ਪੱਛਮੀ ਪਾਕਿਸਤਾਨ 'ਚ ਪੇਸ਼ਾਵਰ ਇਸਮਾਲਾਬਾਦ ਰਾਜਮਾਰਗ 'ਤੇ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਕੇ ਅੱਤਵਾਦੀ ਰੋਕੂ ਅਦਾਲਤ ਦੇ ਇਕ ਜੱਜ, ਉਸ ਦੀ ਪਤਨੀ ਅਤੇ ਦੋ ਬੇਟਿਆਂ ਦਾ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ 'ਚ ਜੱਜ ਦੇ ਦੋ ਗਾਰਡ ਵੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜੱਜ ਆਫਤਾਬ ਅਫਰੀਦੀ ਸਵਾਤ ਜ਼ਿਲੇ 'ਚ ਨਿਯੁਕਤ ਸਨ। ਇਹ ਘਟਨਾ ਛੋਟਾ ਲਾਹੌਰਾ ਸਵਾਲੀ ਜ਼ਿਲੇ 'ਚ ਹੋਈ। ਇਹ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।

ਇਹ ਵੀ ਪੜ੍ਹੋ-ਇਮਰਾਨ ਖਾਨ ਨੇ ਕੋਰੋਨਾ ਦੀ ਤੀਸਰੀ ਲਹਿਰ ਦੇ ਵਧੇਰੇ ਖਤਰਨਾਕ ਹੋਣ ਦੀ ਦਿੱਤੀ ਚਿਤਾਵਨੀ

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਸਰੀ ਲਹਿਰ ਪਿਛਲੀਆਂ ਦੋ ਲਹਿਰਾਂ ਦੀ ਤੁਲਨਾ 'ਚ ਕਾਫੀ ਖਤਰਨਾਕ ਹੋਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦੀ ਸਰਕਾਰ ਸਖਤ ਪਾਬੰਦੀਆਂ ਲਾਉਣ ਨੂੰ ਮਜ਼ਬੂਰ ਹੋ ਜਾਵੇਗੀ। ਖਾਨ ਨੇ ਸਿੱਧੇ ਪ੍ਰਸਾਰਣ ਵਾਲੇ ਇਕ ਜਵਾਬ ਸੈਸ਼ਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਇਹ ਕਿਹਾ। ਖਾਨ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ। ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਇਨਫੈਕਟਿਡ ਹੋ ਗਈ ਸੀ। ਇਕ ਹਫਤੇ ਬਾਅਦ, ਰਾਸ਼ਟਰਪਤੀ ਆਰਿਫ ਅਲਵੀ ਅਤੇ ਰੱਖਿਆ ਮੰਤਰੀ ਪਰਵੇਜ਼ ਵੀ ਇਨਫੈਕਟਿਡ ਹੋ ਗਏ ਸਨ।

ਇਹ ਵੀ ਪੜ੍ਹੋ-ਪਤੀ ਦੀ ਲਾਈਵ ਮੀਟਿੰਗ ਦੌਰਾਨ ਪਤਨੀ ਦੀ ਇਤਰਾਜ਼ਯੋਗ ਤਸਵੀਰ ਹੋਈ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News