ਯਿਸ਼ੂ ਮਸੀਹ ਦੀ ਵਿਵਾਦਮਈ ਤਸਵੀਰ ਮਾਮਲੇ ''ਚ ਪ੍ਰਕਾਸ਼ਕ ਤੇ ਪੱਤਰਕਾਰ ਗ੍ਰਿਫਤਾਰ

Tuesday, Dec 11, 2018 - 11:20 AM (IST)

ਯਿਸ਼ੂ ਮਸੀਹ ਦੀ ਵਿਵਾਦਮਈ ਤਸਵੀਰ ਮਾਮਲੇ ''ਚ ਪ੍ਰਕਾਸ਼ਕ ਤੇ ਪੱਤਰਕਾਰ ਗ੍ਰਿਫਤਾਰ

ਅਮਾਨ (ਬਿਊਰੋ)— ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਮਾਜ ਕਦੇ ਮੁਆਫ ਨਹੀਂ ਕਰਦਾ। ਇਸੇ ਤਰ੍ਹਾਂ ਦੇ ਮਾਮਲੇ ਵਿਚ ਜੋਰਡਨ ਵਿਚ ਸੋਮਵਾਰ ਨੂੰ ਇਕ ਪ੍ਰਕਾਸ਼ਕ ਅਤੇ ਇਕ ਸਮਾਚਾਰ ਵੈਬਸਾਈਟ ਦੇ ਸੰਪਾਦਕ ਨੂੰ ਗ੍ਰਿ੍ਰਫਤਾਰ ਕੀਤਾ ਗਿਆ। ਦੋਹਾਂ ਨੂੰ ਯਿਸ਼ੂ ਮਸੀਹ ਦੀ ਇਕ ਵਿਵਾਦਮਈ ਤਸਵੀਰ ਸਬੰਧੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। ਦੋਹਾਂ 'ਤੇ ਦੋਸ਼ ਹੈ ਕਿ ਯਿਸ਼ੂ ਮਸੀਹ ਦੀ ਉਕਤ ਤਸਵੀਰ ਨਾਲ ਈਸਾਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੱਤਰਿਕਾ ਨੇ ਤਸਵੀਰ ਨੂੰ ਬਦਲ ਕੇ ਛਾਪਿਆ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਹੋਇਆ। 

ਅਲ-ਵਕੀਲ ਸਮਾਚਾਰ ਵੈਬਸਾਈਟ ਸੰਚਾਲਿਤ ਕਰਨ ਵਾਲੇ ਮੁਹੰਮਦ ਅਲ-ਵਕੀਲ ਤੇ ਇਕ ਸੰਪਾਦਕ 'ਤੇ ਫਿਰਕੂ ਤਣਾਅ ਭੜਕਾਉਣ ਦਾ ਦੋਸ਼ ਹੈ। ਇਸ ਦੋਸ਼ ਵਿਚ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਲਿਓਨਾਰਡੋ ਦੀ ਵਿੰਚੀ ਦੀ ਮਸ਼ਹੂਰ ਪੇਂਟਿੰਗ 'ਦੀ ਲਾਸਟ ਸਪਰ' ਦੀ ਈਸਾਈ ਧਰਮ ਦੇ ਲੋਕਾਂ ਵਿਚ ਖਾਸ ਥਾਂ ਹੈ। ਇਸ ਤਸਵੀਰ ਨੂੰ ਵਿਵਾਦਮਈ ਤਰੀਕੇ ਨਾਲ ਛਾਪਣ ਦਾ ਦੋਸ਼ ਪੱਤਰਕਾਰ ਅਤੇ ਸੰਪਾਦਕ 'ਤੇ ਲੱਗਾ ਹੈ। 

ਪੱਤਰਿਕਾ 'ਦੀ ਲਾਸਟ ਸਪਰ' ਵਿਚ ਬੈਕਗ੍ਰਾਊਂਡ ਵਿਚ ਤੁਰਕੀ ਦੇ ਸੈਲੀਬ੍ਰਿਟੀ ਸ਼ੈੱਫ ਨੁਸਰਤ ਗੋਕਸੇ ਜੋਅ ਦੇ ਨਾਮ ਨਾਲ ਮਸ਼ਹੂਰ ਹਨ, ਉਹ ਆਪਣੇ ਸਾਈਨ ਸਟਾਈਲ ਵਿਚ ਯਿਸ਼ੂ ਮਸੀਹ ਦੇ ਪਿੱਛੇ ਖੜ੍ਹੇ ਹਨ। ਉੱਥੇ ਤਸਵੀਰ ਵਿਚ ਮੌਜੂਦ ਯਿਸ਼ੂ ਮਸੀਹ ਦੇ ਇਕ ਚੇਲੇ ਦੇ ਪੈਰਾਂ 'ਤੇ ਯਿਸ਼ੂ ਮਸੀਹ ਦਾ ਟੈਟੂ ਵੀ ਬਣਿਆ ਹੋਇਆ ਹੈ। ਪੱਤਰਿਕਾ ਵਿਚ ਪ੍ਰਕਾਸ਼ਿਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਭਾਵੇਂਕਿ ਵਿਵਾਦ ਦੇ ਬਾਅਦ ਪੱਤਰਿਕਾ ਨੇ ਤਸਵੀਰ ਹਟਾ ਦਿੱਤੀ। ਇਸ ਲਈ ਮੁਆਫੀ ਮੰਗਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਗੈਰ ਇਰਾਦਤਨ ਸੀ ਅਤੇ ਇਸ ਦਾ ਉਦੇਸ਼ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।


author

Vandana

Content Editor

Related News