ਰਾਜਾ ਵੜਿੰਗ ਮਾਮਲੇ ''ਤੇ SC ਕਮਿਸ਼ਨ ਦੀ ਵੱਡੀ ਕਾਰਵਾਈ, ਕਿਹਾ ''ਕਿਉਂ ਨਹੀਂ ਕੀਤਾ ਤੜੀਪਾਰ''
Tuesday, Nov 04, 2025 - 03:14 PM (IST)
ਚੰਡੀਗੜ੍ਹ : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਲੇ 'ਤੇ ਐੱਸ. ਸੀ. ਕਮਿਸ਼ਨ ਵੱਲੋਂ ਡੀਸੀ-ਕਮ-ਡੀ. ਈ. ਓ. ਨੂੰ ਸੰਮਨ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਸੰਮਨ ਵਿਚ ਕਮਿਸ਼ਨ ਨੇ ਡੀਸੀ-ਕਮ-ਡੀਈਓ ਨੂੰ ਲਿਖਿਆ ਹੈ ਕਿ ਰਾਜਾ ਵੜਿੰਗ ਨੂੰ ਜ਼ਿਲ੍ਹੇ ਦੀ ਹੱਦ ਤੋਂ ਤੜੀਪਾਰ ਕਿਉਂ ਨਹੀਂ ਕੀਤਾ? ਵੜਿੰਗ ਚੋਣ ਮੁਹਿੰਮ ਦੌਰਾਨ ਅਨੁਸੂਚਿਤ ਜਾਰੀ ਵਰਗਾਂ ਦੀ ਜਾਤੀ ਮਜਹਬੀ ਸਿੱਖ ਭਾਈਚਾਰਾ ਅਤੇ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਬੋਲ-ਕੁਬੋਲ ਬੋਲ ਰਹੇ ਹਨ।
ਇਹ ਵੀ ਪੜ੍ਹੋ : ਸੂਬੇ ਵਿਚ ਨਵੀਂਆਂ ਕਲੋਨੀਆਂ ਕੱਟਣ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਪੱਤਰ ਵਿਚ ਲਿਖਿਆ ਗਿਆ ਕਿ ਰਿਟਰਨਿੰਗ ਅਫਸਰ-ਕਮ-ਐੱਸਡੀਐਮ ਦੀ ਗੈਰ ਹਾਜ਼ਰੀ ਦੇ ਮੱਦੇਨਜ਼ਰ ਅਤੇ ਮਾਡਲ ਕੋਡ ਆਫ ਕੰਡਕਟ ਅਨੁਸਾਰ ਕੀਤੀ ਗਈ ਕਾਰਵਾਈ ਰਿਪੋਰਟ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਨੂੰ ਨਿੱਜੀ ਪੱਧਰ 'ਤੇ ਮਿਤੀ 6 ਨਵੰਬਰ ਨੂੰ ਸਮਾਂ 10 ਵਜੇ ਸਵੇਰੇ ਰੂਲ ਬੁੱਕ ਸਮੇਤ ਤਲਬ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਾਮੀ ਕਾਰੋਬਾਰੀ ਦੇ ਘਰ ਸੀ. ਬੀ. ਆਈ. ਦੀ ਰੇਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
