ਜੇਲ੍ਹ ਤੋਂ ਨਿਕਲੇ ਅੱਤਵਾਦੀ ਕਰ ਸਕਦੇ ਹਨ ਹਮਲਾ, ਦਿਆਂਗੇ ਮੂੰਹ ਤੋੜ ਜਵਾਬ: ਜੋਅ ਬਾਈਡੇਨ

Friday, Aug 20, 2021 - 11:34 PM (IST)

ਵਾਸ਼ਿੰਗਟਨ - ਅਫਗਾਨਿਸਤਾਨ ਸੰਕਟ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਹੁਣ ਤੱਕ 18 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ। ਅਸੀਂ ਇਸ ਦੇ ਲਈ ਉਡਾਣਾਂ ਦੀ ਗਿਣਤੀ ਵੀ ਵਧਾਈ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਸੀਂ ਜੁਲਾਈ ਤੋਂ ਹੁਣ ਤੱਕ 18,000 ਤੋਂ ਜ਼ਿਆਦਾ ਲੋਕਾਂ ਅਤੇ ਲੱਗਭੱਗ 13,000 ਲੋਕਾਂ (ਕਾਬੁਲ ਤੋਂ) ਨੂੰ ਕੱਢ ਚੁੱਕੇ ਹਾਂ, ਜਦੋਂ ਤੋਂ 14 ਅਗਸਤ ਨੂੰ ਸਾਡੀ ਫੌਜੀ ਏਅਰਲਿਫਟ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਇਕੱਲੇ 5 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਲੋਕਾਂ ਨੂੰ ਉੱਥੋਂ ਕੱਢਿਆ ਗਿਆ। ਕਾਬੁਲ ਵਿੱਚ 6 ਹਜ਼ਾਰ ਅਮਰੀਕੀ ਫੌਜੀ ਮੌਜੂਦ ਹਨ। ਬਾਈਡੇਨ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਹਮਲੇ ਦਾ ਤਾਕਤ ਨਾਲ ਜਵਾਬ ਦਿਆਂਗੇ।

ਉਨ੍ਹਾਂਨੇ ਕਿਹਾ ਕਿ ਅਸੀਂ ਏਅਰਪੋਰਟ (ਕਾਬੁਲ ਵਿੱਚ) ਨੂੰ ਸੁਰੱਖਿਅਤ ਕੀਤਾ ਹੈ, ਜਿਸ ਨਾਲ ਨਾ ਸਿਰਫ ਫੌਜੀ ਉਡਾਣਾਂ ਸਗੋਂ ਹੋਰ ਦੇਸ਼ਾਂ ਦੇ ਨਾਗਰਿਕ ਅਤੇ ਸੰਕਟ ਵਿੱਚ ਫਸੇ ਅਫਗਾਨੀਆਂ ਨੂੰ ਬਾਹਰ ਕੱਢਣ ਲਈ ਗੈਰ ਸਰਕਾਰੀ ਸੰਗਠਨ ਮੁੜ ਉਡਾਣਾਂ ਸ਼ੁਰੂ ਕਰਨ ਲਈ ਸਮਰੱਥ ਹੋ ਰਹੀਆਂ ਹਨ।

ਇਹ ਵੀ ਪੜ੍ਹੋ - ਵਾਸ਼ਿੰਗਟਨ 'ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ

ਅਫਗਾਨਿਸਤਾਨ 'ਤੇ ਇਸ ਸਮੇਂ ਵੱਡਾ ਸੰਕਟ
ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਇਸ ਮਿਸ਼ਨ ਬਾਰੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਇਹ ਨਿਕਾਸੀ ਮਿਸ਼ਨ ਖ਼ਤਰਨਾਕ ਹੈ, ਇਸ ਵਿੱਚ ਹਥਿਆਰਬੰਦ ਬਲਾਂ ਲਈ ਜੋਖਿਮ ਸ਼ਾਮਲ ਹੈ ਅਤੇ ਇਸ ਨੂੰ ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚ ਸੰਚਾਲਿਤ ਕੀਤਾ ਜਾ ਰਿਹਾ ਹੈ। ਮੈਂ ਵਾਅਦਾ ਨਹੀਂ ਕਰ ਸਕਦਾ ਕਿ ਅੰਤਿਮ ਨਤੀਜਾ ਕੀ ਹੋਵੇਗਾ ਪਰ ਇਹ ਨੁਕਸਾਨ ਦੇ ਜੋਖਿਮ ਤੋਂ ਬਿਨਾਂ ਹੋਵੇਗਾ।

ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ 'ਤੇ ਇਸ ਸਮੇਂ ਸੰਕਟ ਵੱਡਾ ਹੈ। ਅਸੀਂ 20 ਸਾਲ ਤੱਕ ਅਫਗਾਨਿਸਤਾਨ ਨਾਲ ਮਿਲ ਕੇ ਕੰਮ ਕੀਤਾ, ਅਸੀਂ ਗੰਭੀਰਤਾ ਨਾਲ ਕੰਮ ਕੀਤਾ। ਉਨ੍ਹਾਂ ਨੇ ਜੇਲ੍ਹ ਤੋਂ ਨਿਕਲੇ ਅੱਤਵਾਦੀਆਂ ਵਲੋਂ ਹਮਲੇ ਦਾ ਖਦਸ਼ਾ ਜਤਾਉਂਦੇ ਹੋਏ ਕਿਹਾ ਕਿ ਜੇਲ੍ਹ ਤੋਂ ਨਿਕਲੇ ਆਈ.ਐੱਸ. ਦੇ ਅੱਤਵਾਦੀ ਹਮਲਾ ਕਰ ਸਕਦੇ ਹਨ। ਆਈ.ਐੱਸ. ਦੇ ਅੱਤਵਾਦੀ ਸਭ ਤੋਂ ਵੱਡਾ ਖ਼ਤਰਾ ਬਣ ਸਕਦੇ ਹਨ। ਹੁਣ ਜੇਕਰ ਅਮਰੀਕੀ ਫੌਜ 'ਤੇ ਕਿਸੇ ਤਰ੍ਹਾਂ ਦਾ ਹਮਲਾ ਹੋਇਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਹਮਲੇ ਦਾ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਪਾਕਿਸਤਾਨ ਦੇ ਗਵਾਦਰ 'ਚ ਵੱਡਾ ਧਮਾਕਾ, CPEC ਨਾਲ ਜੁੜੇ 9 ਚੀਨੀ ਇੰਜੀਨੀਅਰਾਂ ਦੀ ਮੌਤ

ਅਫਗਾਨਿਸਤਾਨ ਵਿੱਚ ਸਾਡਾ ਕੰਮ ਪੂਰਾ ਹੋਇਆ
ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਨਾਟੋ ਦੇ ਦੇਸ਼ ਅਮਰੀਕਾ ਦੇ ਨਾਲ ਖੜ੍ਹੇ ਹਨ। ਨਾਟੋ ਦੇ ਦੇਸ਼ ਅਮਰੀਕਾ ਦੇ ਫੈਸਲੇ 'ਤੇ ਸਹਿਮਤ ਹਨ। ਅਫਗਾਨਿਸਤਾਨ ਵਿੱਚ ਸਾਡਾ ਕੰਮ ਪੂਰਾ ਹੋ ਗਿਆ ਹੈ। ਅਸੀਂ ਗੰਭੀਰਤਾ ਨਾਲ ਆਪਣੇ ਕੰਮ ਨੂੰ ਅੰਜਾਮ ਦਿੱਤਾ। ਅਫਗਾਨਿਸਤਾਨ ਨਾਲ ਹੁਣ ਲੜਾਈ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਅਫਗਾਨ ਔਰਤਾਂ ਬਾਰੇ ਉਨ੍ਹਾਂ ਕਿਹਾ ਕਿ ਦੁਨੀਆਭਰ ਦੇ ਲੋਕ ਔਰਤਾਂ ਲਈ ਦੁਆ ਕਰਨ। 

ਇਹ ਵੀ ਪੜ੍ਹੋ - ਜ਼ਾਇਡਸ ਕੈਡੀਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਿਲੀ ਮਨਜ਼ੂਰੀ

ਹਿੰਸਾ ਅਤੇ ਅਸਥਿਰਤਾ ਤੋਂ ਬਚਿਆ ਜਾ ਸਕੇ
ਰਾਸ਼ਟਰਪਤੀ ਬਾਈਡੇਨ ਨੇ ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਜਾਣ ਤੋਂ ਬਾਅਦ 16 ਅਗਸਤ ਨੂੰ ਕਿਹਾ ਸੀ, ਅਸੀਂ ਅਫਗਾਨ ਜਨਤਾ ਦਾ ਸਮਰਥਨ ਜਾਰੀ ਰੱਖਾਂਗੇ। ਅਸੀਂ ਆਪਣੀ ਕੂਟਨੀਤੀ, ਆਪਣੇ ਅੰਤਰਰਾਸ਼ਟਰੀ ਪ੍ਰਭਾਵ ਅਤੇ ਆਪਣੀ ਮਨੁੱਖੀ ਸਹਾਇਤਾ ਦੇ ਨਾਲ ਅਗਵਾਈ ਕਰਾਂਗੇ। ਅਸੀਂ ਜ਼ੋਰ ਦਿੰਦੇ ਰਹਾਂਗੇ ਖੇਤਰੀ ਕੂਟਨੀਤੀ ਅਤੇ ਆਪਸ ਵਿੱਚ ਸਬੰਧਾਂ 'ਤੇ, ਤਾਂਕਿ ਹਿੰਸਾ ਅਤੇ ਅਸਥਿਰਤਾ ਤੋਂ ਬਚਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News