ਜੋਅ ਬਾਈਡਨ ਨੇ ਕਿੰਗ ਚਾਰਲਜ਼ ਨਾਲ ਕੀਤੀ ਮੁਲਾਕਾਤ
Monday, Jul 10, 2023 - 08:04 PM (IST)

ਇੰਟਰਨੈਸ਼ਨਲ ਡੈਸਕ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਨੂੰ ਵਿੰਜਰ ਕਾਂਸਲ 'ਚ ਕਿੰਗ ਚਾਰਲਜ਼ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਇਕੱਠਿਆਂ ਚਾਹ ਪੀਂਦਿਆਂ ਵਾਤਾਵਰਣ ਤਬਦੀਲੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਬਾਈਡਨ ਨੇ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਝਬਾਲ ਦਾ ਸੂਬੇਦਾਰ ਕੁਲਦੀਪ ਸਿੰਘ ਜੰਮੂ ’ਚ ਹੋਇਆ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਕਿੰਗ ਚਾਰਲਜ਼ ਦੀ ਤਾਜਪੋਸ਼ੀ ਮਗਰੋਂ ਜੋਅ ਬਾਈਡਨ ਦੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਸੀ। ਕਿੰਗ ਚਾਲਰਜ਼ ਦੀ ਤਾਜਪੋਸ਼ੀ ਮਈ ਮਹੀਨੇ ਵਿਚ ਹੋਈ ਸੀ। ਇਸ ਸਬੰਧੀ ਸਮਾਗਮ ਵਿਚ ਜੋਅ ਬਾਈਡਨ ਸ਼ਾਮਲ ਨਹੀਂ ਸੀ ਹੋਏ। ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਜਿੱਲ ਬਾਈਡਨ ਨੇ ਸ਼ਮੂਲੀਅਤ ਕੀਤੀ ਸੀ। ਹਾਲਾਂਕਿ ਜੋਅ ਤੇ ਜਿੱਲ ਬਾਈਡਨ ਪਿਛਲੇ ਸਾਲ ਸਿਤੰਬਰ ਮਹੀਨੇ ਵਿਚ ਰਾਣੀ ਐਲੀਜ਼ਾਬੇਥ ਦੀਆਂ ਅੰਤਿਮ ਰਸਮਾਂ ਵਿਚ ਸ਼ਮੂਲੀਅਤ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8