ਚੀਨ ਤਾਇਵਾਨ ਦੀ ਸੁਤੰਤਰਤਾ ਦਾ ਸਖਤ ਵਿਰੋਧ ਕਰੇਗਾ : ਜਿਨਪਿੰਗ
Thursday, Oct 02, 2025 - 09:00 AM (IST)

ਇੰਟਰਨੈਸ਼ਨਲ ਡੈਸਕ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਹਿਣਾ ਹੈ ਕਿ ਚੀਨ ‘ਤਾਇਵਾਨ ਦੀ ਸੁਤੰਤਰਤਾ’ ਨੂੰ ਲੈ ਕੇ ਵੱਖਵਾਦੀ ਗਤੀਵਿਧੀਆਂ ਅਤੇ ਬਾਹਰੀ ਦਖਲ ਦਾ ਸਖਤ ਵਿਰੋਧ ਕਰੇਗਾ ਅਤੇ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗਾ।
ਸ਼ੀ ਚੀਨ ਦੀ ਕੰਮਿਉਨਿਸਟ ਪਾਰਟੀ (ਸੀ.ਪੀ.ਸੀ.) ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਅਤੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਪੀਪੁਲਸ ਰਿਪਬਲਿਕ ਆਫ ਚਾਈਨਾ ਦੀ ਸਥਾਪਨਾ ਦੀ 76ਵੀਂ ਵਰ੍ਹੇਗੰਢ ਮਨਾਉਣ ਲਈ ਬੀਜਿੰਗ ਦੇ ਗ੍ਰੇਟ ਹਾਲ ਆਫ ਦਿ ਪੀਪਲ ’ਚ ਆਯੋਜਿਤ ਇਕ ਸਵਾਗਤੀ ਸਮਾਰੋਹ ’ਚ ਇਹ ਟਿੱਪਣੀ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e