ਨੇਪਾਲ ਦੀ ਰਾਸ਼ਟਰੀ ਏਅਰਲਾਈਨ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ

Sunday, Sep 21, 2025 - 05:23 PM (IST)

ਨੇਪਾਲ ਦੀ ਰਾਸ਼ਟਰੀ ਏਅਰਲਾਈਨ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ

ਕਾਠਮੰਡੂ (ਏਜੰਸੀ)- ਨੇਪਾਲ ਦੀ ਰਾਸ਼ਟਰੀ ਏਅਰਲਾਈਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਵੀਰਵਾਰ ਤੋਂ ਰਾਜਧਾਨੀ ਕਾਠਮੰਡੂ ਤੋਂ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ (ਐੱਨ.ਏ.ਸੀ.) ਦੇ ਬੁਲਾਰੇ ਮਨੋਜ ਕੁਮਾਰ ਸ਼ਾਹ ਨੇ ਕਿਹਾ ਕਿ ਕਾਠਮੰਡੂ ਅਤੇ ਗੁਆਂਗਜ਼ੂ ਵਿਚਕਾਰ ਪਹਿਲੀ ਉਡਾਣ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਐੱਨ.ਏ.ਸੀ. ਇਸ ਰੂਟ 'ਤੇ ਹਫ਼ਤੇ ਵਿੱਚ 3 ਉਡਾਣਾਂ ਚਲਾਏਗੀ। ਪਹਿਲੀ ਉਡਾਣ ਵੀਰਵਾਰ ਨੂੰ ਅਤੇ ਦੂਜੀ 28 ਸਤੰਬਰ ਨੂੰ ਨਿਰਧਾਰਤ ਕੀਤੀ ਗਈ ਹੈ।

ਐੱਨ.ਏ.ਸੀ. ਨੇ ਕਿਹਾ ਕਿ ਇਸ ਤੋਂ ਬਾਅਦ ਹਰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਨੂੰ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਹੋਣਗੀਆਂ। ਐੱਨ.ਏ.ਸੀ. ਨੇ ਕਾਠਮੰਡੂ ਤੋਂ ਗੁਆਂਗਜ਼ੂ ਲਈ ਇੱਕ-ਪਾਸੜ ਕਿਰਾਇਆ 30,000 ਨੇਪਾਲੀ ਰੁਪਏ ਅਤੇ ਵਾਪਸੀ ਦਾ ਕਿਰਾਇਆ 50,000 ਨੇਪਾਲੀ ਰੁਪਏ ਨਿਰਧਾਰਤ ਕੀਤਾ ਹੈ। ਹਿਮਾਲਿਆ ਏਅਰਲਾਈਨਜ਼ ਵੀ ਨੇਪਾਲ ਤੋਂ ਇਸ ਰੂਟ 'ਤੇ ਨਿਯਮਤ ਉਡਾਣਾਂ ਚਲਾ ਰਹੀ ਹੈ, ਜਦੋਂ ਕਿ ਚੀਨੀ ਏਅਰਲਾਈਨ ਕੰਪਨੀ China Southern ਵੀ ਗੁਆਂਗਜ਼ੂ-ਕਾਠਮੰਡੂ ਰੂਟ 'ਤੇ ਨਿਯਮਤ ਉਡਾਣਾਂ ਚਲਾ ਰਹੀ ਹੈ।


author

cherry

Content Editor

Related News