ਕਤਰ ਦੀ ਰੱਖਿਆ ਕਰੇਗਾ ਅਮਰੀਕਾ, ਟਰੰਪ ਨੇ ਕੀਤੇ ਦਸਤਖਤ
Thursday, Oct 02, 2025 - 01:56 AM (IST)

ਦੁਬਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਹੁਕਮ ’ਤੇ ਦਸਤਖਤ ਕੀਤੇ ਹਨ, ਜਿਸ ’ਚ ਊਰਜਾ ਸੰਪੰਨ ਦੇਸ਼ ਕਤਰ ਦੀ ਰੱਖਿਆ ਲਈ ਅਮਰੀਕੀ ਫੌਜੀ ਕਾਰਵਾਈ ਸਮੇਤ ਵੱਖ-ਵੱਖ ਕਦਮ ਉਠਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।
‘ਵ੍ਹਾਈਟ ਹਾਊਸ’ ਦੀ ਵੈੱਬਸਾਈਟ ’ਤੇ ਬੁੱਧਵਾਰ ਨੂੰ ਉਪਲੱਬਧ ਇਸ ਹੁਕਮ ਦਾ ਵਿਸ਼ਾ ਵਸਤੂ ਟਰੰਪ ਵੱਲੋਂ ਕਤਰ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਇਕ ਹੋਰ ਕੋਸ਼ਿਸ਼ ਪ੍ਰਤੀਤ ਹੁੰਦੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਜ਼ਰਾਈਲ ਨੇ ਹਮਾਸ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕਤਰ ’ਤੇ ਅਚਾਨਕ ਹਮਲਾ ਕੀਤਾ ਸੀ।
ਹੁਕਮ ’ਚ ਕਿਹਾ ਗਿਆ ਹੈ ਕਿ ਅਮਰੀਕਾ ਕਤਰ ਦੇ ਖੇਤਰ, ਪ੍ਰਭੂਸੱਤਾ ਜਾਂ ਮਹੱਤਵਪੂਰਨ ਬੁਨਿਆਦੀ ਢਾਂਚੇ ’ਤੇ ਕਿਸੇ ਵੀ ਸ਼ਸਤਰਬੰਦ ਹਮਲੇ ਨੂੰ ਅਮਰੀਕਾ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਮੰਨੇਗਾ।