4 ਅਕਤੂਬਰ ਨੂੰ ਹੋਵੇਗੀ ਤੀਜੀ US ਨੈਸ਼ਨਲ ਗਤਕਾ ਚੈਂਪੀਅਨਸ਼ਿਪ, World Gatka Federation ਕਰੇਗਾ ਮੇਜ਼ਬਾਨੀ
Tuesday, Sep 23, 2025 - 12:45 PM (IST)

ਨਿਊਯਾਰਕ (ਰਾਜ ਗੋਗਨਾ)- ਗਤਕਾ ਫੈਡਰੇਸ਼ਨ ਯੂ.ਐੱਸ.ਏ., ਜੋ ਕਿ ਅਮਰੀਕਾ ਵਿੱਚ ਰਵਾਇਤੀ ਸਿੱਖ ਮਾਰਸ਼ਲ ਆਰਟ ਗਤਕੇ ਦੇ ਪ੍ਰਬੰਧਨ, ਮਿਆਰੀਕਰਨ, ਪ੍ਰਚਾਰ ਅਤੇ ਪ੍ਰਸਿੱਧੀ ਲਈ ਸਮਰਪਿਤ ਇੱਕ ਪ੍ਰਮੁੱਖ ਸੰਸਥਾ ਹੈ। ਵਿਸ਼ਵ ਗਤਕਾ ਫੈਡਰੇਸ਼ਨ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ 4 ਅਕਤੂਬਰ ਨੂੰ ਇਹ ਤੀਜੀ ਯੂ.ਐੱਸ. ਨੈਸ਼ਨਲ ਗਤਕਾ ਚੈਂਪੀਅਨਸ਼ਿਪ-2025 ਦੀ ਮੇਜ਼ਬਾਨੀ ਕਰੇਗਾ।
ਇਹ ਸਮਾਗਮ ਵਿਸ਼ਵ ਗਤਕਾ ਫੈਡਰੇਸ਼ਨ (ਡਬਲਯੂ.ਜੀ.ਐੱਫ.) ਦੀ ਮਾਣਯੋਗ ਅਗਵਾਈ ਹੇਠ, ਜੋ ਕਿ ਗਤਕੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਿਖਰਲੀ ਅੰਤਰਰਾਸ਼ਟਰੀ ਸੰਸਥਾ ਹੈ, ਦਿ ਸਿੱਖ ਸੈਂਟਰ ਆਫ਼ ਨਿਊਯਾਰਕ ਇੰਕ. ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਸਿੱਖ ਸੈਂਟਰ ਦੀ ਪ੍ਰਬੰਧਕੀ ਕਮੇਟੀ ਨੇ ਇਸ ਸਮਾਗਮ ਦਾ ਪੋਸਟਰ ਅਧਿਕਾਰਤ ਤੌਰ 'ਤੇ ਵੀ ਜਾਰੀ ਕਰ ਦਿੱਤਾ ਹੈ।
ਗਤਕਾ ਫੈਡਰੇਸ਼ਨ ਯੂ.ਐੱਸ.ਏ. ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਕਿਹਾ ਕਿ ਇਹ ਫੈਡਰੇਸ਼ਨ ਵੱਲੋਂ ਆਯੋਜਿਤ ਤੀਜੀ ਓਪਨ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਹੋਵੇਗੀ। ਸੰਸਥਾ ਨੇ ਗੁਰਦੁਆਰਾ ਕਮੇਟੀਆਂ, ਵਿਦਿਅਕ ਸੰਸਥਾਵਾਂ ਅਤੇ ਹੋਰ ਖੇਡ ਸੰਗਠਨਾਂ ਦੇ ਸਹਿਯੋਗ ਨਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਕਈ ਗਤਕਾ ਸਿਖਲਾਈ ਕੈਂਪ ਵੀ ਸਫਲਤਾਪੂਰਵਕ ਆਯੋਜਿਤ ਕੀਤੇ ਹਨ। ਗਤਕਾ ਫੈਡਰੇਸ਼ਨ ਯੂ.ਐੱਸ.ਏ. ਦੇਸ਼ ਭਰ ਵਿੱਚ ਸਟੇਟ ਚੈਪਟਰ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e