ਭੂਟਾਨ ਨਾਲ ਸਰਹੱਦ ਪਾਰ ਰੇਲ ਸੰਪਰਕ ਸਥਾਪਿਤ ਕਰੇਗਾ ਭਾਰਤ ! 4,033 ਕਰੋੜ ਦੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ
Monday, Sep 29, 2025 - 05:10 PM (IST)

ਨਵੀਂ ਦਿੱਲੀ- ਭਾਰਤ ਨੇ ਸੋਮਵਾਰ ਨੂੰ ਭੂਟਾਨ ਦੇ ਸ਼ਹਿਰਾਂ ਸਮਤਸੇ ਅਤੇ ਗੇਲੇਫੂ ਨਾਲ ਦੋ ਸਰਹੱਦ ਪਾਰ ਰੇਲ ਲਿੰਕ ਸਥਾਪਤ ਕਰਨ ਦੀ 4,000 ਕਰੋੜ ਤੋਂ ਵੱਧ ਦੀ ਲਾਗਤ ਨਾਲ ਸਾਂਝੀ ਯੋਜਨਾ ਦਾ ਐਲਾਨ ਕੀਤਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਪਹਿਲਕਦਮੀ ਦੇ ਵੇਰਵੇ ਜਨਤਕ ਕੀਤੇ।
ਮਿਸਰੀ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੋ ਸਰਹੱਦ ਪਾਰ ਰੇਲ ਲਿੰਕ ਸਥਾਪਤ ਕਰਨ ਲਈ ਸਹਿਮਤ ਹੋਈਆਂ ਹਨ, ਜੋ ਬਨਰਹਾਟ (ਪੱਛਮੀ ਬੰਗਾਲ) ਨੂੰ ਸਮਤਸੇ ਨਾਲ ਅਤੇ ਕੋਕਰਾਝਾਰ (ਅਸਾਮ) ਨੂੰ ਗੇਲੇਫੂ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ, "ਭਾਰਤ ਅਤੇ ਭੂਟਾਨ ਅਸਾਧਾਰਨ ਵਿਸ਼ਵਾਸ, ਆਪਸੀ ਸਤਿਕਾਰ ਅਤੇ ਸਮਝ ਦੇ ਰਿਸ਼ਤੇ ਦਾ ਆਨੰਦ ਮਾਣਦੇ ਹਨ।"
ਰੇਲ ਲਿੰਕ ਸਥਾਪਤ ਕਰਨ ਲਈ ਸਮਝੌਤੇ 'ਤੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਟਾਨ ਫੇਰੀ ਦੌਰਾਨ ਹਸਤਾਖਰ ਕੀਤੇ ਗਏ ਸਨ। ਵੈਸ਼ਨਵ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤੀ ਰੇਲਵੇ ਨੈੱਟਵਰਕ ਰਾਹੀਂ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਲਗਭਗ 4,033 ਕਰੋੜ ਦਾ ਨਿਵੇਸ਼ ਪ੍ਰਸਤਾਵਿਤ ਹੈ। ਰੇਲ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ 89 ਕਿਲੋਮੀਟਰ ਲੰਬਾ ਰੇਲਵੇ ਨੈੱਟਵਰਕ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e