ਅਮਰੀਕੀ ਟੈਰਿਫ ਦੇ ਮੱਦੇਨਜ਼ਰ ਚੀਨ ਨੇ ਚੁੱਕਿਆ ਵੱਡਾ ਕਦਮ, ਛੱਡਿਆ ਵਿਕਾਸਸ਼ੀਲ ਦੇਸ਼ ਦਾ ਦਰਜਾ

Thursday, Sep 25, 2025 - 12:13 PM (IST)

ਅਮਰੀਕੀ ਟੈਰਿਫ ਦੇ ਮੱਦੇਨਜ਼ਰ ਚੀਨ ਨੇ ਚੁੱਕਿਆ ਵੱਡਾ ਕਦਮ, ਛੱਡਿਆ ਵਿਕਾਸਸ਼ੀਲ ਦੇਸ਼ ਦਾ ਦਰਜਾ

ਬੀਜਿੰਗ (ਭਾਸ਼ਾ)- ਚੀਨ ਨੇ ਕਿਹਾ ਕਿ ਉਹ ਹੁਣ ਵਿਸ਼ਵ ਵਪਾਰ ਸੰਗਠਨ ਦੇ ਸਮਝੌਤਿਆਂ ’ਚ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਵਿਸ਼ੇਸ਼ ਸਹੂਲਤ ਦੀ ਮੰਗ ਨਹੀਂ ਕਰੇਗਾ। ਇਹ ਇਕ ਅਜਿਹਾ ਬਦਲਾਅ ਹੈ, ਜਿਸ ਦੀ ਮੰਗ ਅਮਰੀਕਾ ਲੰਬੇ ਸਮੇਂ ਤੋਂ ਕਰ ਰਿਹਾ ਸੀ। ਵਣਜ ਮੰਤਰਾਲਾ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਅਜਿਹੇ ਸਮੇਂ ’ਚ ਗਲੋਬਲ ਵਪਾਰ ਪ੍ਰਣਾਲੀ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਹੈ, ਜਦੋਂ ਇਹ ਟੈਰਿਫ ਵਾਰ ਅਤੇ ਵੱਖ-ਵੱਖ ਦੇਸ਼ਾਂ ਵੱਲੋਂ ਦਰਾਮਦ ਨੂੰ ਬੈਨ ਕਰਨ ਦੇ ਰੱਖਿਆਵਾਦੀ ਕਦਮਾਂ ਨਾਲ ਖਤਰੇ ’ਚ ਹੈ।

ਇਹ ਵੀ ਪੜ੍ਹੋ: 'ਆਪਣੇ ਹੀ ਲੋਕਾਂ ’ਤੇ ਵਰ੍ਹਾ ਰਿਹਾ ਬੰਬ, ਅਰਥਵਿਵਸਥਾ ’ਤੇ ਦੇਵੇ ਧਿਆਨ..!' UN ’ਚ ਭਾਰਤ ਨੇ ਪਾਕਿ ’ਤੇ ਕੱਸਿਆ ਤੰਜ

ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦਾ ਨਾਂ ਨਹੀਂ ਲਿਆ ਅਤੇ ਨਾ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਸਾਲ ਚੀਨ ਸਮੇਤ ਕਈ ਹੋਰ ਦੇਸ਼ਾਂ ’ਤੇ ਟੈਰਿਫ ਲਾਏ ਜਾਣ ਦੀ ਚਰਚਾ ਕੀਤੀ। ਅਮਰੀਕਾ ਲੰਬੇ ਸਮੇਂ ਤੋਂ ਇਹ ਦਲੀਲ ਦਿੰਦਾ ਰਿਹਾ ਹੈ ਕਿ ਚੀਨ ਨੂੰ ਵਿਕਾਸਸ਼ੀਲ ਦੇਸ਼ ਦਾ ਦਰਜਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਵਿਸ਼ਵ ਵਪਾਰ ਸੰਗਠਨ ’ਚ ਇਸ ਦਰਜੇ ਦੇ ਫਾਇਦਿਆਂ ’ਚ ਦਰਾਮਦ ਲਈ ਆਪਣੇ ਬਾਜ਼ਾਰ ਖੋਲ੍ਹਣ ਲਈ ਘੱਟ ਕਾਰਵਾਈ ਆਦਿ ਸ਼ਾਮਲ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News