TikTok ''ਤੇ ਅਮਰੀਕਾ-ਚੀਨ ਨੇ ਕੀਤਾ ਸਮਝੌਤਾ, ਟਰੰਪ ਅਗਲੇ ਸਾਲ ਕਰਨਗੇ ਚੀਨ ਦਾ ਦੌਰਾ

Saturday, Sep 20, 2025 - 02:06 PM (IST)

TikTok ''ਤੇ ਅਮਰੀਕਾ-ਚੀਨ ਨੇ ਕੀਤਾ ਸਮਝੌਤਾ, ਟਰੰਪ ਅਗਲੇ ਸਾਲ ਕਰਨਗੇ ਚੀਨ ਦਾ ਦੌਰਾ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲਬਾਤ ਕੀਤੀ, ਜਿਸ ਵਿਚ ਦੋਹਾਂ ਵਿਚਕਾਰ TikTok ਨੂੰ ਲੈ ਕੇ ਸਮਝੌਤਾ, ਦੁਵੱਲੇ ਵਪਾਰ ਅਤੇ ਕਈ ਹੋਰ ਮੁੱਦਿਆਂ 'ਤੇ ਸਹਿਮਤੀ ਬਣੀ। ਟਰੰਪ ਨੇ ਸੋਸ਼ਲ ਮੀਡੀਆ ਟਰੂਥ ਸੋਸ਼ਲ 'ਤੇ ਇਸ ਗੱਲਬਾਤ ਨੂੰ ਸਫਲ ਦੱਸਦੇ ਹੋਏ ਕਿਹਾ ਕਿ ਦੋਵੇਂ ਨੇਤਾ ਇਸ ਸਾਲ ਅਕਤੂਬਰ ਦੇ ਆਖੀਰ ਵਿਚ ਦੱਖਣੀ ਕੋਰੀਆ ਵਿਚ ਹੋਣ ਵਾਲੇ APEC ਸਿਖਰ ਸੰਮੇਲਨ ਵਿਚ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਅਗਲੇ ਸਾਲ ਦੀ ਸ਼ੁਰੂਆਤ ਵਿਚ ਅਮਰੀਕੀ ਰਾਸ਼ਟਰਪਤੀ ਚੀਨ ਦਾ ਦੌਰਾ ਕਰਨਗੇ ਅਤੇ ਬਾਅਦ ਵਿਚ ਚੀਨੀ ਰਾਸ਼ਟਰਪਤੀ ਵੀ ਅਮਰੀਕਾ ਆਉਣਗੇ। 

ਦੋਹਾਂ ਦੇਸ਼ਾਂ ਵਿਚਾਲੇ ਪਿਛਲੇ ਜੋਅ ਬਾਈਡੇਨ ਪ੍ਰਸ਼ਾਸਨ ਦੌਰਾਨ ਰਿਸ਼ਤਿਆਂ ਵਿਚ ਦੂਰੀ ਆ ਗਈ ਸੀ। ਇੱਥੋਂ ਤੱਕ ਕਿ ਟਰੰਪ ਵੀ ਹੁਣ ਤੱਕ ਚੀਨ ਦੇ ਆਲੋਚਕ ਰਹੇ ਹਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਨੂੰ ਚੀਨ 'ਤੇ 100 ਫੀਸਦੀ ਆਯਾਤ ਟੈਰਿਫ ਲਗਾਉਣ ਦੀ ਅਪੀਲ ਕੀਤੀ ਸੀ। ਅਜਿਹੇ ਵਿਚ ਚੀਨ ਪ੍ਰਤੀ ਉਨ੍ਹਾਂ ਦੇ ਰਵੱਈਏ ਵਿਚ ਤਬਦੀਲੀ ਵਿਸ਼ਵ ਕੂਟਨੀਤੀ ਦੇ ਲਿਹਾਜ ਨਾਲ ਕਾਫੀ ਮਹੱਤਵਪੂਰਨ ਹੈ।


author

cherry

Content Editor

Related News