ਜਿੰਨਾ ਕੋਲ ਨਹੀਂ ਸੀ ਕੋਈ ਵਿਜ਼ਨ, ਭੁਲੇਖੇ ''ਚ ਬਣਿਆ ਪਾਕਿ - Pak ਸਾਇੰਸਦਾਨ

02/11/2020 8:45:41 PM

ਇਸਲਾਮਾਬਾਦ - ਪਾਕਿਸਤਾਨ ਵਿਚ ਮੁਹੰਮਦ ਅਲੀ ਜਿੰਨਾ ਨੂੰ ਕਾਇਦ-ਏ-ਆਜ਼ਮ ਆਖਿਆ ਜਾਂਦਾ ਹੈ, ਜਿਸ ਦਾ ਹਿੰਦੀ ਵਿਚ ਭਾਵ ਮਹਾਨ ਨੇਤਾ ਹੁੰਦਾ ਹੈ। ਪਾਕਿਸਤਾਨ ਦੇ ਸੰਸਥਾਪਕ ਜਿੰਨਾ ਨੂੰ ਇਸ ਦੇਸ਼ ਵਿਚ ਉਂਝ ਤਾਂ ਬਡ਼ੇ ਸਨਮਾਨ ਦੇਖਿਆ ਜਾਂਦਾ ਹੈ ਪਰ ਇਸ ਨੂੰ ਦੇਸ਼ ਦੇ ਮਸ਼ਹੂਰ ਪ੍ਰਮਾਣੂ ਸਾਇੰਸਦਾਨਾਂ ਦੀ ਨਜ਼ਰ ਵਿਚ ਉਨ੍ਹਾਂ ਕੋਲ ਕੋਈ ਵਿਜ਼ਨ ਨਹੀਂ ਸੀ ਅਤੇ ਨਾ ਹੀ ਇਸ ਨੂੰ ਲੈ ਕੇ ਕੋਈ ਨੀਤੀ ਨਹੀਂ ਸੀ ਕਿ ਜਿਸ ਦੇਸ਼ ਦਾ ਗਠਨ ਉਨ੍ਹਾਂ ਕੀਤਾ ਹੈ, ਉਸ ਨੂੰ ਕਿਵੇਂ ਚਲਾਇਆ ਜਾਵੇ।

ਪਾਕਿਸਤਾਨੀ ਪ੍ਰਮਾਣੂ ਸਾਇੰਸਦਾਨ ਪਰਵੇਜ਼ ਹੁਡਭੋਅ ਮੁਤਾਬਕ, ਜਿੰਨਾ ਪਾਕਿਸਤਾਨ ਦੇ ਸੰਸਥਾਪਕ ਹਨ, ਜਿਨ੍ਹਾਂ ਦਾ ਅਸੀਂ ਬਹੁਤ ਸਨਮਾਨ ਕਰਦੇ ਹਾਂ ਪਰ ਉਹ ਕਦੇ ਇਸ ਦੇ ਲਈ ਨੀਤੀ ਨਹੀਂ ਤੈਅ ਕਰ ਪਾਏ ਕਿ ਪਾਕਿਸਤਾਨ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਦੇ ਇਕ ਰਿਸਰਚ ਪੇਪਰ 'ਤੇ ਲੇਖ ਤੱਕ ਨਹੀਂ ਲਿੱਖਿਆ। ਉਨ੍ਹਾਂ ਨੇ ਕਈ ਭਾਸ਼ਣ ਦਿੱਤੇ ਪਰ ਅਲੱਗ-ਅਲੱਗ ਸਮੇਂ ਵਿਚ ਇਸ ਨੂੰ ਭਿੰਨ ਤਰੀਕੇ ਨਾਲ ਆਖਿਆ ਗਿਆ। ਉਨ੍ਹਾਂ ਨੇ 1948 ਵਿਚ ਕਰਾਚੀ ਦੇ ਬਾਰ ਕਾਊਂਸਿਲ ਵਿਚ ਦਿੱਤੇ ਗਏ ਜਿੰਨਾ ਦੇ ਇਕ ਭਾਸ਼ਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਸਾਲ 1948 ਵਿਚ ਕਰਾਚੀ ਦੇ ਬਾਰ ਕਾਊਂਸਿਲ ਵਿਚ ਇਕ ਸੰਬੋਧਨ ਦੌਰਾਨ ਜਿੰਨਾ ਨੇ ਆਖਿਆ ਸੀ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੋਵੇਗਾ, ਜਿਥੇ ਇਸਲਾਮਕ ਕਾਨੂੰਨ ਲਾਗੂ ਹੋਵੇਗਾ ਪਰ 1945 ਵਿਚ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਪਾਕਿਸਤਾਨ ਕਿਸ ਤਰ੍ਹਾਂ ਦਾ ਦੇਸ਼ ਹੋਵੇਗਾ ਤਾਂ ਉਨ੍ਹਾਂ ਆਖਿਆ ਸੀ ਕਿ ਫਿਲਹਾਲ ਸਾਡੇ ਕੋਲ ਬਹੁਤ ਸਮਾਂ ਹੈ, ਜਦ ਪਾਕਿਸਤਾਨ ਦਾ ਗਠਨ ਹੋਵੇਗਾ ਤਾਂ ਦੇਖਿਆ ਜਾਵੇਗਾ।

ਪਾਕਿਸਤਾਨੀ ਸਾਇੰਸਦਾਨ ਮੁਤਾਬਕ, ਜਦ ਪਾਕਿਸਤਾਨ ਦਾ ਗਠਨ ਹੋਇਆ ਤਾਂ ਇਸ ਗੱਲ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਸੀ ਕਿ ਜਾਗੀਰਦਾਰੀ ਪ੍ਰਥਾ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਪਾਕਿਸਤਾਨ ਇਕ ਸੰਘ ਹੋਵੇਗਾ ਜਾਂ ਨਹੀਂ। ਇਸ 'ਤੇ ਵੀ ਕੁਝ ਸਾਫ ਨਹੀਂ ਹੈ ਕਿ ਪਾਕਿਸਤਾਨ ਦੁਨੀਆ ਵਿਚ ਕਿਵੇਂ ਆਪਣਾ ਮੁਕਾਮ ਹਾਸਲ ਕਰੇਗਾ, ਜਿਥੇ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ। ਪਾਕਿਸਤਾਨ ਦਾ ਗਠਨ ਹੀ ਭਰਮ ਦੀ ਸਥਿਤੀ ਵਿਚਾਲੇ ਹੋਇਆ। ਕਰਾਚੀ ਵਿਚ ਹਾਲ ਹੀ ਵਿਚ ਆਯੋਜਿਤ ਅਦਬ ਫੈਸਟੀਵਲ ਦੌਰਾਨ ਉਨ੍ਹਾਂ ਨੇ ਜਿੰਨਾ ਦੇ 2 ਰਾਸ਼ਟਰੀ ਸਿਧਾਂਤਾਂ ਨੂੰ ਮੌਜੂਦਾ ਹਾਲਾਤ ਵਿਚ ਬਕਵਾਸ ਕਰਾਰ ਦਿੰਦੇ ਹੋਏ ਇਹ ਵੀ ਆਖਿਆ ਕਿ ਪਾਕਿਸਤਾਨ ਨੇ ਬੰਗਾਲੀਆਂ ਦਾ ਸੋਸ਼ਣ ਅਤੇ ਉਨ੍ਹਾਂ ਦੇ ਨਾਲ ਗਲਤ ਵਿਵਹਾਰ ਕੀਤਾ, ਨਹੀਂ ਤਾਂ 1971 ਵਿਚ ਵੱਖ ਹੋਇਆ ਬੰਗਲਾਦੇਸ਼ ਵਜੂਦ ਵਿਚ ਨਾ ਆਇਆ ਹੁੰਦਾ। ਪਰਵੇਜ਼ ਹੁਡਭੋਅ ਨੇ ਇਸ ਤੋਂ ਪਹਿਲਾਂ 2017 ਵਿਚ ਵੀ ਪਾਕਿਸਤਾਨੀ ਪ੍ਰਸ਼ਾਸਨ ਵੀ ਇਹ ਆਖਦੇ ਹੋਏ ਨਿੰਦਾ ਕੀਤੀ ਸੀ ਕਿ ਫਾਸੀਵਾਦੀ ਧਾਰਮਿਕ ਰਾਜ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ।


Khushdeep Jassi

Content Editor

Related News