ਭਾਰਤੀ ਸਮੁੰਦਰੀ ਫੌਜ ਨੇ ਅਗਵਾ ਕੀਤੇ ਈਰਾਨੀ ਜਹਾਜ਼ ਤੇ 23 ਪਾਕਿਸਤਾਨੀ ਨਾਗਰਿਕਾਂ ਨੂੰ ਬਚਾਇਆ
Saturday, Mar 30, 2024 - 07:45 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਨੇ ਸ਼ੁੱਕਰਵਾਰ ਨੂੰ ਸਮੁੰਦਰ ’ਚ ਸਮੁੰਦਰੀ ਡਾਕਾ ਰੋਕੂ ਮੁਹਿੰਮ ਦੇ ਤਹਿਤ 12 ਘੰਟਿਆਂ ਤੋਂ ਵੱਧ ਦੀ ਬੜੀ ਵੱਡੀ ਜੰਗੀ ਮੁਹਿੰਮ ’ਚ ਇਕ ਅਗਵਾ ਕੀਤੇ ਈਰਾਨੀ ਮੱਛੀਆਂ ਫੜਨ ਵਾਲੇ ਜਹਾਜ਼ ‘ਅਲ ਕਮਰ 786’ ਅਤੇ ਉਸ ਦੀ ਚਾਲਕ ਟੀਮ ਦੇ 23 ਪਾਕਿਸਤਾਨੀ ਨਾਗਰਿਕਾਂ ਨੂੰ ਬਚਾ ਲਿਆ।
ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਆਸਟ੍ਰੇਲੀਆ 'ਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ
ਸਮੁੰਦਰੀ ਫੌਜ ਦੇ ਬੁਲਾਰੇ ਦੇ ਅਧਿਕਾਰਤ ਬਿਆਨ ਅਨੁਸਾਰ ‘ਆਈ.ਐੱਨ.ਐੱਸ. ਸੁਮੇਧਾ’ ਨੇ ਸ਼ੁੱਕਰਵਾਰ ਨੂੰ ਤੜਕੇ ਅਲ ਕਮਰ ਨੂੰ ਰੋਕਿਆ ਅਤੇ ਬਾਅਦ ’ਚ ਗਾਈਡਡ ਮਿਜ਼ਾਈਲ ਫਿਰਗੇਟ ‘ਆਈ.ਐੱਨ.ਐੱਸ. ਤ੍ਰਿਸ਼ੂਲ’ ਉਸ ਦੀ ਮਦਦ ਲਈ ਪਹੁੰਚ ਗਿਆ। 12 ਘੰਟਿਆਂ ਤੋਂ ਵੱਧ ਦੇ ਡੂੰਘੇ ਜੰਗੀ ਉਪਾਵਾਂ ਦੇ ਬਾਅਦ ਅਗਵਾ ਕੀਤੇ ਜਹਾਜ਼ ’ਤੇ ਸਵਾਰ ਸਮੁੰਦਰੀ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਘਟਨਾ ਦੇ ਸਮੇਂ ਜਹਾਜ਼ ’ਚ 9 ਹਥਿਆਰਬੰਦ ਸਮੁੰਦਰੀ ਲੁਟੇਰੇ ਸਵਾਰ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਹਿਰਾਸਤ 'ਚ ਲਏ ਜਾਣ ਮਗਰੋਂ PIA ਨੇ ਕਰੂ ਮੈਂਬਰ ਹਿਨਾ ਸਾਨੀ ਨੂੰ ਕੀਤਾ ਮੁਅੱਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।