ਜਿਲ ਬਾਈਡਨ ਨੇ ਪੱਤਰਕਾਰਾਂ ਨੂੰ ਬਣਾਇਆ ਅਪ੍ਰੈਲ ਫੂਲ
Friday, Apr 02, 2021 - 04:44 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਨੇ ਉਨ੍ਹਾਂ ਨਾਲ ਜਹਾਜ਼ ਤੋਂ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਪਰਤ ਰਹੇ ਪੱਤਰਕਾਰਾਂ ਨੂੰ ਅਨੌਖੇ ਅੰਦਾਜ਼ ਵਿਚ ਅਪ੍ਰੈਲ ਫੂਲ ਬਣਾਇਆ। ਭੋਜਨ ਸੇਵਾ ਦੌਰਾਨ, ‘ਜੈਸਮੀਨ’ ਨਾਮ ਦੀ ਪਲੇਟ ਲਗਾ ਕੇ ਇਕ ਫਲਾਈਟ ਅਟੈਂਡੈਂਟ ਨੇ ਸਾਰਿਆਂ ਨੂੰ ਡਵ ਆਈਸਕ੍ਰੀਮ ਵੰਡੀ। ਉਸ ਨੇ ਕਾਲੇ ਰੰਗ ਦਾ ਮਾਸਕ ਅਤੇ ਕਾਲੇ ਰੰਗ ਦਾ ਪੈਂਟ-ਸੂਟ ਪਾਇਆ ਸੀ ਅਤੇ ਉਸ ਦੇ ਵਾਲ ਛੋਟੇ ਸਨ। ਆਈਸਕ੍ਰੀਮ ਵੰਡ ਕੇ ਜਾਣ ਤੋਂ ਕੁੱਝ ਮਿੰਟ ਬਾਅਦ ‘ਜੈਸਮੀਨ’ ਇਸ ਵਾਰ ਬਿਨਾਂ ਵਿੱਗ ਦੇ ਸਾਰਿਆਂ ਸਾਹਮਣੇ ਹਸਦੇ ਹੋਏ ਅਤੇ ‘ਅਪ੍ਰੈਲ ਫੂਲਸ’ ਕਹਿੰਦੇ ਹੋਏ ਆਈ, ਉਦੋਂ ਸਾਰਿਆਂ ਨੂੰ ਪਤਾ ਲੱਗਾ ਕਿ ਫਲਾਈਟ ਅਟੈਂਡੈਂਟ ਦੇ ਭੇਸ ਵਿਚ ਜਿਲ ਬਾਈਡੇਨ ਸੀ।
ਪ੍ਰਥਮ ਮਹਿਲਾ ਦੇ ਸਹਿਯੋਗੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਜੈਸਮੀਨ’ ਦੀ ਅਸਲੀ ਪਛਾਣ ਪਤਾ ਲੱਗਣ ਦੇ ਬਾਅਦ ਉਹ ਵੀ ਉਨੇ ਹੀ ਹੈਰਾਨ ਸਨ। ਆਪਣੇ 2019 ਦੇ ਸੰਸਮਰਨ ‘ਵ੍ਹੇਅਰ ਦਿ ਲਾਈਟ ਐਂਡਟਰਸ’ ਵਿਚ ਬਾਈਡੇਨ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਮਜ਼ਾਕ ਕਰਨਾ ਬਹੁਤ ਪਸੰਦ ਹੈ। ਓਬਾਮਾ ਪ੍ਰਸ਼ਾਸਨ ਦੌਰਾਨ ਜਦੋਂ ਉਨ੍ਹਾਂ ਦੇ ਪਤੀ ਉਪ-ਰਾਸ਼ਟਰਪਤੀ ਸਨ, ਉਦੋਂ ਉਹ ਇਕ ਵਾਰ ‘ਏਟਰ ਫੋਰਸ ਟੂ’ ਜਹਾਜ਼ ਦੇ ਸਾਮਾਨ ਰੱਖਣ ਵਾਲੇ ਹਿੱਸੇ ਵਿਚ ਲੁੱਕ ਕੇ ਬੈਠ ਗਈ ਸੀ, ਜਿਸ ਨਾਲ ਉਥੇ ਸਾਮਾਨ ਰੱਖਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਡਰ ਗਿਆ ਸੀ। ਉਨ੍ਹਾਂ ਲਿਖਿਆ ਸੀ, ‘ਮੈਂ ਹਮੇਸ਼ਾ ਤੋਂ ਮੰਨਦੀ ਹਾਂ ਕਿ ਖ਼ੁਸ਼ ਹੋਣ ਦੇ ਪਲ ਜਦੋਂ ਵੀ ਮਿਲਣ, ਉਨ੍ਹਾਂ ਨੂੰ ਚੋਰੀ ਕਰ ਲੈਣਾ ਚਾਹੀਦਾ ਹੈ।’